ਪੰਜਾਬ  ’ਚ ਗਰੀਨ ਫੰਗਸ ਦੀ ਦਸਤਕ, ਜਲੰਧਰ ’ਚ ਪਹਿਲਾ ਮਾਮਲਾ ਸਾਹਮਣੇ ਆਇਆ

ਪੰਜਾਬ  ’ਚ ਗਰੀਨ ਫੰਗਸ ਦੀ ਦਸਤਕ, ਜਲੰਧਰ ’ਚ ਪਹਿਲਾ ਮਾਮਲਾ ਸਾਹਮਣੇ ਆਇਆ
ਪੰਜਾਬ  ’ਚ ਗਰੀਨ ਫੰਗਸ ਦੀ ਦਸਤਕ, ਜਲੰਧਰ ’ਚ ਪਹਿਲਾ ਮਾਮਲਾ ਸਾਹਮਣੇ ਆਇਆ


ਨਿੱਜੀ ਪੱਤਰ ਪ੍ਰੇਰਕ

ਜਲੰਧਰ, 19 ਜੂਨ

ਗਰੀਨ ਫੰਗਸ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਜਲੰਧਰ ਵਿੱਚ ਇਸ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਦੇਸ਼ ਦਾ ਦੂਜਾ ਤੇ ਪੰਜਾਬ ਦਾ ਪਹਿਲਾ ਕੇਸ ਹੈ। ਕਰੋਨਾ ਮਹਾਮਾਰੀ ਮਗਰੋਂ ਬਲੈਕ ਫੰਗਸ ਦਾ ਕਹਿਰ ਵਧਿਆ ਸੀ। ਇਸ ਮਗਰੋਂ ਸਫ਼ੈਦ ਤੇ ਪੀਲੀ ਫੰਗਸ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਸੀ ਤੇ ਹੁਣ ਗਰੀਨ ਫੰਗਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਦੇ ਸੇਕਰਡ ਹਾਰਟ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ 62 ਸਾਲਾ ਮਰੀਜ਼ ਨੂੰ ਗਰੀਨ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਸੇਕਰਡ ਹਾਰਟ ਹਸਪਤਾਲ ਵਿੱਚ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਰੱਈਆ ਇਲਾਕੇ ਦਾ ਮਰੀਜ਼ ਦਾਖ਼ਲ ਹੋਇਆ ਸੀ, ਜਿਸ ਦੀ ਖਾਂਸੀ ਨਹੀਂ ਹਟ ਰਹੀ ਸੀ ਤੇ ਸਾਹ ਲੈਣ ਵਿੱਚ ਤਕਲੀਫ਼ ਸੀ। ਡਾਕਟਰਾਂ ਨੂੰ ਪਹਿਲਾਂ ਟੀਬੀ ਦਾ ਸ਼ੱਕ ਹੋਇਆ ਤਾਂ ਪੀੜਤ ਮਰੀਜ਼ ਦੇ ਟੈਸਟ ਕਰਾਏ ਗਏ। ਟੈਸਟਾਂ ਦੌਰਾਨ ਗਰੀਨ ਫੰਗਸ ਦੀ ਪੁਸ਼ਟੀ ਹੋਈ। ਡਾਕਟਰਾਂ ਅਨੁਸਾਰ ਮਰੀਜ਼ ਨੂੰ 3 ਕੁ ਮਹੀਨੇ ਪਹਿਲਾਂ ਕਰੋਨਾ ਹੋਇਆ ਸੀ।Source link