ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਚੰਡੀਗੜ੍ਹ ’ਚ ਅੱਜ ਸ਼ਾਮ ਪੰਜ ਵਜੇ

ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਚੰਡੀਗੜ੍ਹ ’ਚ ਅੱਜ ਸ਼ਾਮ ਪੰਜ ਵਜੇ


ਚੰਡੀਗੜ੍ਹ, 19 ਜੂਨ

ਆਜ਼ਾਦ ਭਾਰਤ ਦੇ ਸਭ ਤੋਂ ਵੱਡੇ ਖਿਡਾਰੀਆਂ ਵਿਚੋਂ ਇਕ ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਨੂੰ ਇਥੇ ਕੀਤਾ ਜਾਵੇਗਾ। ਕਰੋਨਾ ਖ਼ਿਲਾਫ਼ ਮਹੀਨੇ ਤਕ ਲੜਨ ਤੋਂ ਬਾਅਦ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ, “ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਨੂੰ ਸ਼ਾਮ 5 ਵਜੇ ਕੀਤਾ ਜਾਵੇਗਾ।” ਮਿਲਖਾ ਦੇ ਪਰਿਵਾਰ ਵਿੱਚ ਪੁੱਤਰ ਗੋਲਫਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ।



Source link