ਮਹਾਮਾਰੀ ਦੌਰਾਨ ਯੋਗ ਵਿਸ਼ਵ ਲਈ ‘ਉਮੀਦ’ ਬਣਿਆ: ਮੋਦੀ

ਮਹਾਮਾਰੀ ਦੌਰਾਨ ਯੋਗ ਵਿਸ਼ਵ ਲਈ ‘ਉਮੀਦ’ ਬਣਿਆ: ਮੋਦੀ
ਮਹਾਮਾਰੀ ਦੌਰਾਨ ਯੋਗ ਵਿਸ਼ਵ ਲਈ ‘ਉਮੀਦ’ ਬਣਿਆ: ਮੋਦੀ


ਨਵੀਂ ਦਿੱਲੀ, 21 ਜੂਨਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ‘ਯੋਗ’ ਵਿਸ਼ਵ ਲਈ ‘ਉਮੀਦ ਦੀ ਕਿਰਨ ‘ ਅਤੇ ਇਸ ਮੁਸ਼ਕਲ ਦੀ ਘੜੀ ਵਿੱਚ ਤਾਕਤ ਦਾ ਸੋਮਾ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੂਹਰਲੇ ਮੋਰਚਿਆਂ ‘ਤੇ ਤਾਇਨਾਤ ਮੁਲਾਜ਼ਮਾਂ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮਹਾਮਾਰੀ ਨੂੰ ਹਰਾਉਣ ਲਈ ਉਨ੍ਹਾਂ ਯੋਗ ਨੂੰ ਆਪਣੀ ਢਾਲ ਬਣਾਇਆ। ਮੋਦੀ ਨੇ ਸੱਤਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਨਾਲ ਮਿਲ ਕੇ ਭਾਰਤ ਨੇ ਇਕ ਮਹੱਤਵਪੂਰਨ ਪਹਿਲ ਕੀਤੀ ਹੈ ਅਤੇ ਹੁਣ ਦੁਨੀਆਂ ਨੂੰ ‘ਐਮ- ਯੋਗ” ਐਪ ਦੀ ਤਾਕਤ ਮਿਲਣ ਜਾ ਰਹੀ ਹੈ ਜਿਸ ‘ਤੇ ਆਮ ਨਿਯਮਾਂ ‘ਤੇ ਅਧਾਰਤ ਯੋਗ ਟਰੇਨਿੰਗ ਦੇ ਕਈ ਵੀਡੀਓ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ। ਪ੍ਰਧਾਨ ਮੰਤਰੀ ਨੇ ਇਸ ਨੂੰ (ਐਪ)ਆਧੁਨਿਕ ਤਕਨੀਕ ਅਤੇ ਪ੍ਰਾਚੀਨ ਵਿਗਿਆਨ ਦੇ ਸੁਮੇਲ ਦੀ ਬਿਹਤਰੀਨ ਮਿਸਾਲ ਦੱਸਦਿਆਂ ਉਮੀਦ ਜ਼ਾਹਿਰ ਕੀਤੀ ਕਿ ‘ਐਮ- ਯੋਗ’ ਐਪ ਵਿਸ਼ਵ ਵਿੱਚ ਯੋਗ ਦੇ ਪਸਾਰ ਵਿੱਚ ਮਦਦ ਕਰੇਗੀ ਅਤੇ ‘ਇਕ ਵਿਸ਼ਵ, ਇਕ ਸਿਹਤ’ ਦੀਆਂ ਕੋਸ਼ਿਸ਼ਾਂ ਵਿੱਚ ਯੋਗਦਾਨ ਦੇਵੇਗੀ। -ਏਜੰਸੀSource link