ਵਿਸ਼ਵ ਟੈਸਟ ਚੈਂਪੀਅਨਸ਼ਿਪ: ਨਿਊਜ਼ੀਲੈਂਡ ਨੂੰ ਖ਼ਿਤਾਬੀ ਜਿੱਤ ਲਈ ਮਿਲਿਆ 139 ਦੌੜਾਂ ਦਾ ਟੀਚਾ

ਵਿਸ਼ਵ ਟੈਸਟ ਚੈਂਪੀਅਨਸ਼ਿਪ: ਨਿਊਜ਼ੀਲੈਂਡ ਨੂੰ ਖ਼ਿਤਾਬੀ ਜਿੱਤ ਲਈ ਮਿਲਿਆ 139 ਦੌੜਾਂ ਦਾ ਟੀਚਾ


ਸਾਊਥੈਂਪਟਨ, 23 ਜੂਨ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਥੇ ਖੇਡੇ ਜਾ ਰਹੇ ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਦਿੱਤਾ ਹੈ। ਮੈਚ ਦੇ ਆਖਰੀ ਦਿਨ ਭਾਰਤ ਦੀ ਟੀਮ ਆਪਣੀ ਦੂਜੀ ਪਾਰੀ ਵਿੱਚ 170 ਦੌੜਾਂ ਹੀ ਬਣਾ ਸਕੀ। ਭਾਰਤ ਲਈ ਰਿਸ਼ਭ ਪੰਤ ਨੇ ਸਭ ਤੋਂ ਵਧ 41 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਦੇ ਅਧਾਰ ‘ਤੇ 32 ਦੌੜਾਂ ਦੀ ਲੀਡ ਲਈ ਸੀ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਹੁੁਣ ਆਪਣੀ ਦੂਜੀ ਪਾਰੀ ਵਿੱਚ ਖਿਤਾਬੀ ਜਿੱਤ ਲਈ 139 ਦੌੜਾਂ ਦੀ ਦਰਕਾਰ ਹੈ। -ਏਜੰਸੀ



Source link