ਲਕਸ਼ਦੀਪ ਪ੍ਰਸ਼ਾਸਨ ਦੇ ਹੁਕਮਾਂ ’ਤੇ ਰੋਕ

ਲਕਸ਼ਦੀਪ ਪ੍ਰਸ਼ਾਸਨ ਦੇ ਹੁਕਮਾਂ ’ਤੇ ਰੋਕ
ਲਕਸ਼ਦੀਪ ਪ੍ਰਸ਼ਾਸਨ ਦੇ ਹੁਕਮਾਂ ’ਤੇ ਰੋਕ


ਕੋਚੀ: ਕੇਰਲਾ ਹਾਈ ਕੋਰਟ ਨੇ ਲਕਸ਼ਦੀਪ ਪ੍ਰਸ਼ਾਸਨ ਦੇ ਡੇਅਰੀ ਫਾਰਮ ਬੰਦ ਕਰਨ ਅਤੇ ਸਕੂਲੀ ਬੱਚਿਆਂ ਦੇ ਦੁਪਹਿਰ ਦੇ ਖਾਣੇ ਵਿਚੋਂ ਮਾਸ ਹਟਾਉਣ ਸਬੰਧੀ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ। ਚੀਫ ਜਸਟਿਸ ਐੱਸ. ਮਣੀਕੁਮਾਰ ਅਤੇ ਜਸਟਿਸ ਸ਼ਾਜੀ ਪੀ ਚਾਲੀ ਦੀ ਬੈਂਚ ਨੇ ਇਕ ਵਕੀਲ ਵੱਲੋਂ ਦਾਖਲ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ। ਕਾਬਿਲੇਗੌਰ ਹੈ ਕਿ ਪ੍ਰਸ਼ਾਸਨ ਵੱਲੋਂ ਲਕਸ਼ਦੀਪ ਖੇਤਰ ਵਿੱਚ ਸੁਧਾਰ ਦੇ ਨਾਂ ‘ਤੇ ਕੀਤੀ ਜਾ ਰਹੀ ਕਾਰਵਾਈ ਦਾ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। -ਪੀਟੀਆਈSource link