ਹਾਂਗ ਕਾਂਗ, 24 ਜੂਨ
ਹਾਂਗ ਕਾਂਗ ਵਿਚ ਲੋਕਤੰਤਰ ਪੱਖੀ ਆਖਰੀ ਅਖ਼ਬਾਰ ਐਪਲ ਡੇਲੀ ਦਾ ਅੰਤਮ ਪ੍ਰਿੰਟ ਐਡੀਸ਼ਨ ਖਰੀਦਣ ਲਈ ਵੀਰਵਾਰ ਨੂੰ ਤੜਕੇ ਲੋਕ ਕਤਾਰਾਂ ਬੰਨ੍ਹ ਕੇ ਖੜ੍ਹੇ ਰਹੇ। ਐਪਲ ਡੇਲੀ ਦੇ ਅੰਤਮ ਅੰਕ ਦੀਆਂ ਸਵੇਰੇ 8:30 ਵਜੇ ਤੱਕ 10 ਲੱਖ ਕਾਪੀਆਂ ਹੱਥੋ ਹੱਥ ਵਿਕ ਚੁੱਕੀਆਂ ਸਨ, ਜਦ ਕਿ ਇਸ ਸਕੂਲੇਸ਼ਨ 80 ਹਜ਼ਾਰ ਦੇ ਕਰੀਬ ਸੀ।ਅਖਬਾਰ ਨੇ ਪੁਲੀਸ ਵੱਲੋਂ ਉਸ ਦੀ 23 ਲੱਖ ਡਾਲਰ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ ਉਸ ਦੇ ਦਫ਼ਤਰ ਦੀ ਤਲਾਸ਼ੀ ਲੈਣ ਅਤੇ ਪਿਛਲੇ ਹਫ਼ਤੇ ਪੰਜ ਸੰਪਾਦਕਾਂ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਬਾਅਦ ਅਖ਼ਬਾਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।