ਨਵੀਂ ਦਿੱਲੀ, 25 ਜੂਨ
ਟਵਿੱਟਰ ਨੇ ਯੂਐੱਸ ਡਿਜੀਟਲ ਮਿਲੇਨੀਅਮ ਕਾਪੀ ਰਾਈਟ ਕਾਨੂੰਨ ਦੀ ਕਥਿਤ ਉਲੰਘਣਾ ਕਾਰਨ ਕੇਂਦਰੀ ਸੂਚਨਾ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਖਾਤੇ ਨੂੰ ਕਰੀਬ ਇਕ ਘੰਟੇ ਤੱਕ ਬਲੌਕ ਕਰਕੇ ਰੱਖਿਆ। ਇਸ ‘ਤੇ ਮੰਤਰੀ ਨੇ ਕਿਹਾ ਕਿ ਟਵਿੱਟਰ ਦੀ ਕਾਰਵਾਈ ਆਈਟੀ ਨਿਯਮਾਂ ਦੀ ਉਲੰਘਣਾ ਹੈ, ਕਿਉਂਕਿ ਕੰਪਨੀ ਨੇ ਖਾਤਾ ਬਲੌਕ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ। ਮੰਤਰੀ ਨੇ ਕਿਹਾ ਕਿ ਚਿਤਾਵਨੀ ਦੇਣ ਕਾਰਨ ਘੰਟੇ ਬਾਅਦ ਟਵਿੱਟਰ ਨੇ ਉਨ੍ਹਾਂ ਨੂੰ ਖਾਤੇ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ।