ਧਾਰੀਵਾਲ ਦੇ ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ

ਧਾਰੀਵਾਲ ਦੇ ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ


ਸੁੱਚਾ ਸਿੰਘ ਪਸਨਾਵਾਲ

ਧਾਰੀਵਾਲ, 25 ਜੂਨ

ਇਥੋਂ ਦੀ ਦਾਣਾ ਮੰਡੀ ਤੋਂ ਅੱਧਾ ਕਿਲੋਮੀਟਰ ਦੂਰ ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ਵਿੱਚ ਲੰਘੀ ਰਾਤ ਸੁੱਤੇ ਦੋ ਵਿਅਕਤੀਆਂ ਦੀ ਅਣਪਛਾਤਿਆਂ ਨੇ ਹੱਤਿਆ ਕਰ ਕੇ ਲਾਸ਼ਾਂ ਨੂੰ ਲਾਗੇ ਖੇਤ ਵਿੱਚ ਸੁੱਟ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਾਮ ਲਾਲ (35) ਪੁੱਤਰ ਲਛਮਣ ਦਾਸ ਅਤੇ ਸਟੀਫਨ ਮਸੀਹ (50) ਪੁੱਤਰ ਚਮਨ ਮਸੀਹ ਵਾਸੀ ਪਿੰਡ ਲੇਹਲ ਵਜੋਂ ਹੋਈ। ਐੱਸਪੀ (ਡੀ) ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ, ਹਲਕਾ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ, ਡੀਐੱਸਪੀ ਰਾਜੇਸ਼ ਕੱਕੜ ਨੇ ਧਾਰੀਵਾਲ ਪੁਲੀਸ ਸਮੇਤ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ।



Source link