ਮਾਲੀ: ਹਮਲੇ ਵਿਚ ਸੰਯੁਕਤ ਰਾਸ਼ਟਰ ਦੇ 15 ਸ਼ਾਂਤੀ ਦੂਤ ਜ਼ਖ਼ਮੀ

ਮਾਲੀ: ਹਮਲੇ ਵਿਚ ਸੰਯੁਕਤ ਰਾਸ਼ਟਰ ਦੇ 15 ਸ਼ਾਂਤੀ ਦੂਤ ਜ਼ਖ਼ਮੀ


ਬਮਾਕੋ, 25 ਜੂਨ

ਉੱਤਰੀ ਮਾਲੀ ਵਿਚ ਹੋਏ ਇਕ ਹਮਲੇ ‘ਚ ਜਰਮਨੀ ਦੇ ਕੁਝ ਫ਼ੌਜੀ ਸੈਨਿਕਾਂ ਸਣੇ ਸੰਯੁਕਤ ਰਾਸ਼ਟਰ ਦੇ 15 ਸ਼ਾਂਤੀ ਦੂਤ ਜ਼ਖ਼ਮੀ ਹੋ ਗਏ। ਇਹ ਹਮਲਾ ਉਨ੍ਹਾਂ ਦੇ ਕੈਂਪ ‘ਤੇ ਧਮਾਕਾਖੇਜ਼ ਸਮੱਗਰੀ ਲੱਦੇ ਇਕ ਵਾਹਨ ਨਾਲ ਕੀਤਾ ਗਿਆ। ਇਹ ਜਾਣਕਾਰੀ ਮਾਲੀ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਅਤੇ ਜਰਮਨੀ ਦੀ ਫ਼ੌਜ ਨੇ ਦਿੱਤੀ। ਇਹ ਹਮਲਾ ਉੱਤਰੀ ਗਾਓ ਖੇਤਰ ਵਿੱਚ ਇਚਾਗਾਰਾ ਦੇ ਪਿੰਡ ਨੇੜੇ ਸ਼ਾਂਤੀ ਦੂਤਾਂ ਵੱਲੋਂ ਸਥਾਪਤ ਕੀਤੇ ਗਏ ਇਕ ਆਰਜ਼ੀ ਬੇਸ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ। ਇਸ ਖੇਤਰ ਵਿਚ ਅਲ ਕਾਇਦਾ ਤੇ ਇਸਲਾਮਿਕ ਸਟੇਟ ਨਾਲ ਸਬੰਧਤ ਬਾਗੀ ਸਰਗਰਮ ਹਨ। ਸੰਯੁਕਤ ਰਾਸ਼ਟਰ ਮਿਸ਼ਨ ਨੇ ਟਵਿੱਟਰ ‘ਤੇ ਪਾਈ ਇਕ ਪੋਸਟ ਵਿਚ ਕਿਹਾ ਕਿ ਜ਼ਖ਼ਮੀਆਂ ਨੂੰ ਕੱਢ ਲਿਆ ਗਿਆ ਹੈ। ਜਰਮਨੀ ਦੀ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਜ਼ਖ਼ਮੀਆਂ ਵਿਚ ਜਰਮਨੀ ਦੇ ਕਈ ਸੈਨਿਕ ਵੀ ਸ਼ਾਮਲ ਹਨ। ਪੱਛਮੀ ਅਫ਼ਰੀਕੀ ਦੇਸ਼ ਦੇ ਉੱਤਰੀ ਤੇ ਕੇਂਦਰੀ ਹਿੱਸਿਆਂ ‘ਚ ਸਰਗਰਮ ਹਥਿਆਰਬੰਦ ਸਮੂਹਾਂ ਵੱਲੋਂ ਕੀਤੀ ਜਾਂਦੀ ਹਿੰਸਾ ਨੂੰ ਰੋਕਣ ਲਈ ਮਾਲੀ 13000 ਤੋਂ ਵੱਧ ਸੈਨਿਕ ਤਾਇਨਾਤ ਕੀਤੇ ਗਏ ਹਨ। -ਰਾਇਟਰਜ਼



Source link