ਰਵੇਲ ਸਿੰਘ ਭਿੰਡਰ
ਪਟਿਆਲਾ, 27 ਜੂਨ
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਯੂਨੀਅਨ ਦੇ ਕਾਰਕੁਨਾਂ ਵੱਲੋਂ ਅੱਜ ਪਹਿਲਾਂ ਇਥੇ ਲੀਲਾ ਭਵਨ ਚੌਕ ‘ਚ ਕੁਝ ਚਿਰ ਸੜਕ ਜਾਮ ਲਗਾਕੇ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਵੱਲ ਰੋਸ ਮਾਰਚ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਬੇਰੁਜ਼ਗਾਰ ਕਾਰਕੁਨਾਂ ਨੇ ਅਤਿ ਦੀ ਗਰਮੀ ‘ਚ ਆਪਣੀਆਂ ਕਮੀਜ਼ਾਂ ਉਤਾਰਕੇ ਨੰਗੇ ਪਿੰਡੇ ‘ਤੇ ਰੁਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਉਭਾਰਿਆ ਹੋਇਆ ਸੀ। ਉਧਰ ਟਾਵਰ ਸੰਘਰਸ਼ੀ ਸੁਰਿੰਦਰਪਾਲ ਦੀ ਭਾਵੇਂ ਸਿਹਤ ਅਤਿ ਦੀ ਵਿਗੜੀ ਹੋਈ ਹੈ ਪਰ ਉਹ ਅੱਜ 99 ਦਿਨ ਵੀ ਟਾਵਰ ਸੰਘਰਸ਼ ‘ਤੇ ਕਾਇਮ ਹੈ। ਸੂਬਾ ਪ੍ਰਧਾਨ ਦੀਪਕ ਕੰਬੋਜ ਤੇ ਪ੍ਰੈਸ ਸਕੱਤਰ ਦੀਪ ਬਨਾਰਸੀ ਦਾ ਕਹਿਣਾ ਹੈ ਕਿ ਟਾਵਰ ਸੰਘਰਸ਼ੀ ਦਾ ਸ਼ੂਗਰ ਪੱਧਰ ਅਸਲੋਂ ਹੇਠਲੇ ਪੱਧਰ ਹੈ ਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ, ਫਿਰ ਵੀ ਕੈਪਟਨ ਸਰਕਾਰ ਸੰਘਰਸ਼ੀ ਕਾਰਕੁਨਾਂ ਦੀਆਂ ਮੰਗਾਂ ‘ਤੇ ਗੌਰ ਨਹੀ ਕਰ ਰਹੀ। ਮੋਤੀ ਬਾਗ ਵੱਲ ਗਏ ਪ੍ਰਦਰਸ਼ਨਕਾਰੀ ਵਾਈਪੀਐਸ ਚੌਕ ‘ਚ ਰੋਸ ਧਰਨਾ ਲਗਾ ਕੇ ਬੈਠ ਗਏ ਹਨ।