ਪਾਲ ਸਿੰਘ ਨੌਲੀ
ਜਲੰਧਰ, 28 ਜੂਨ
ਪਿੰਡ ਸੇਖੇਂ ਵਿੱਚ ਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ ਹੈ। ਫੈਕਟਰੀ ਅੰਦਰ ਪਏ ਕੈਮੀਕਲ ਦੇ ਸਿਲੰਡਰ ਫਟਣ ਨਾਲ ਲਗਾਤਾਰ ਧਮਾਕੇ ਹੋ ਰਹੇ ਹਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਬਝਾਉਣ ਵਿੱਚ ਲੱਗੇ ਹੋਏ ਹਨ। ਅੱਗ ਤੇਜ਼ ਜ਼ਿਆਦਾ ਹੋਣ ਕਾਰਨ ਅੱਗ ਬਝਾਉਣ ਵਾਲੇ ਸਟਾਫ਼ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।