ਕੁਆਲਾਲੰਪੁਰ, 27 ਜੂਨ
ਮਲੇਸ਼ੀਆ ਵਿਚ ਲੌਕਡਾਊਨ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਗਿਆ ਹੈ। ਮੁਲਕ ਵਿਚ ਹਾਲੇ ਵੀ ਕਰੋਨਾਵਾਇਰਸ ਦੇ ਕੇਸ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਮਲੇਸ਼ੀਆ ਵਿਚ ਸੰਪੂਰਨ ਲੌਕਡਾਊਨ ਨੂੰ ਕਰੀਬ ਮਹੀਨਾ ਹੋ ਚੱਲਿਆ ਹੈ। ਮਲੇਸ਼ੀਆ ਦੇ ਆਗੂਆਂ ਦਾ ਕਹਿਣਾ ਹੈ ਕਿ ਜਦ ਤੱਕ ਕੇਸ 4 ਹਜ਼ਾਰ ਤੋਂ ਥੱਲੇ ਨਹੀਂ ਆ ਜਾਂਦੇ ਉਦੋਂ ਤੱਕ ਲੌਕਡਾਊਨ ਲੱਗਿਆ ਰਹੇਗਾ। ਹਾਲਾਂਕਿ ਟੀਕਾਕਰਨ ਦਰ 10 ਪ੍ਰਤੀਸ਼ਤ ਦੇ ਨੇੜੇ ਪਹੁੰਚ ਗਈ ਹੈ ਤੇ ਹਸਪਤਾਲਾਂ ਵਿਚ ਗੰਭੀਰ ਮਰੀਜ਼ ਘੱਟ ਗਏ ਹਨ। ਮੁਲਕ ਵਿਚ ਅੱਜ 5586 ਨਵੇਂ ਕੇਸ ਮਿਲੇ ਹਨ। ਜ਼ਿਕਰਯੋਗ ਹੈ ਕਿ ਮਲੇਸ਼ੀਆ ਵਿਚ ਰੋਜ਼ਾਨਾ ਨੌਂ ਹਜ਼ਾਰ ਕੇਸ ਮਿਲ ਰਹੇ ਸਨ ਤੇ ਸਰਕਾਰ ਨੇ ਪਹਿਲੀ ਜੂਨ ਨੂੰ ਲੌਕਡਾਊਨ ਲਾ ਦਿੱਤਾ ਸੀ। ਲੌਕਡਾਊਨ ਕਾਰਨ ਮਲੇਸ਼ੀਆ ਨੂੰ ਆਰਥਿਕ ਮੋਰਚੇ ‘ਤੇ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ। ਵਿਸ਼ਵ ਬੈਂਕ ਨੇ ਮੁਲਕ ਦੀ ਆਰਥਿਕ ਵਿਕਾਸ ਦਰ ਇਸ ਸਾਲ 4.5 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਹੈ। -ਏਪੀ