ਗਾਜ਼ਾ ਪੱਟੀ ਨੂੰ ਕਤਰ ਤੋਂ ਤੇਲ ਸਪਲਾਈ ਬਹਾਲ

ਗਾਜ਼ਾ ਪੱਟੀ ਨੂੰ ਕਤਰ ਤੋਂ ਤੇਲ ਸਪਲਾਈ ਬਹਾਲ


ਯੇਰੂਸ਼ਲੱਮ, 28 ਜੂਨ

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਹਮਾਸ ਦੇ ਕਬਜ਼ੇ ਵਾਲੇ ਗਾਜ਼ਾ ਨੂੰ ਮੁੜ ਤੋਂ ਕਤਰ ਤੋਂ ਤੇਲ ਮਿਲਣਾ ਸ਼ੁਰੂ ਹੋ ਜਾਵੇਗਾ। ਕਤਰ ਇਸ ਤੇਲ ਲਈ ਪੈਸੇ ਅਦਾ ਕਰੇਗਾ। ਦੱਸਣਯੋਗ ਹੈ ਕਿ ਇਜ਼ਰਾਈਲ ਤੇ ਗਾਜ਼ਾ ਦੇ ਸ਼ਾਸਕਾਂ ਹਮਾਸ ਵਿਚਾਲੇ 11 ਦਿਨ ਚੱਲੇ ਯੁੱਧ ਦੌਰਾਨ ਤੇਲ ਸਪਲਾਈ ਬੰਦ ਹੋ ਗਈ ਸੀ। ਮੱਧ ਪੂਰਬ ਵਿਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਨੇ ਦੱਸਿਆ ਕਿ ਇਹ ਕਦਮ ਇਸ ਗੱਲ ਦਾ ਸੰਕੇਤ ਹੈ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਗ਼ੈਰਰਸਮੀ ਸਮਝੌਤਾ ਮੁੜ ਹੋ ਗਿਆ ਹੈ। ਇਸਲਾਮਿਕ ਦਹਿਸ਼ਤਗਰਦ ਸੰਗਠਨ ਹਮਾਸ ਨੇ ਚਾਰੇ ਪਾਸਿਓਂ ਬਲੌਕ ਇਸ ਖੇਤਰ ਵਿਚ ਵਿਕਾਸ ਪ੍ਰਾਜੈਕਟਾਂ ਤੇ ਮਦਦ ਖਾਤਰ ਸ਼ਾਂਤੀ ਲਈ ਹਾਮੀ ਭਰੀ ਹੈ। ਗਾਜ਼ਾ ਦੇ ਇਕੋ-ਇਕ ਪਾਵਰ ਪਲਾਂਟ ਨੂੰ ਅੱਜ ਤੋਂ ਤੇਲ ਮਿਲਣਾ ਸ਼ੁਰੂ ਹੋ ਜਾਵੇਗਾ। -ਏਪੀ



Source link