ਸ੍ਰੀਨਗਰ ’ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਅਬਰਾਰ ਤੇ ਪਾਕਿਸਤਾਨੀ ਅਤਿਵਾਦੀ ਹਲਾਕ

ਸ੍ਰੀਨਗਰ ’ਚ ਮੁਕਾਬਲੇ ਦੌਰਾਨ ਲਸ਼ਕਰ ਕਮਾਂਡਰ ਅਬਰਾਰ ਤੇ ਪਾਕਿਸਤਾਨੀ ਅਤਿਵਾਦੀ ਹਲਾਕ


ਸ੍ਰੀਨਗਰ, 29 ਜੂਨ

ਜੰਮੂ ਕਸ਼ਮੀਰ ਦੇ ਪਰਿੰਪੋਰਾ ਖੇਤਰ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅਤਿਵਾਦੀ ਮਾਰੇ ਗਏ।ਇਨ੍ਹਾਂ ਦੀ ਪਛਾਣ ਲਸ਼ਕਰ-ਏ-ਤੋਇਬਾ ਕਮਾਂਡਰ ਨਦੀਮ ਅਬਰਾਰ ਅਤੇ ਦੂਸਰੇ ਦੀ ਪਾਕਿਸਤਾਨੀ ਨਾਗਰਿਕ ਵਜੋਂ ਹੋਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਅਬਰਾਰ ਕਤਲ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਸੀ ਅਤੇ ਉਸ ਨੂੰ ਸੋਮਵਾਰ ਨੂੰ ਪਰਿੰਪੋਰਾ ਵਿੱਚ ਵਾਹਨ ਦੀ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਅਬਰਾਰ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਸ ਨੇ ਮਲੂਰਾ ਵਿੱਚ ਏਕੇ 47 ਰਾਈਫਲ ਲੁਕੋ ਕੇ ਰੱਖੀ ਹੈ, ਜਿਥੇ ਪੁੱਜਣ ‘ਤੇ ਉਸ ਦੇ ਘਰ ਵਿੱਚ ਲੁਕੇ ਪਾਕਿਸਤਾਨੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮੁਕਾਬਲੇ ਵਿਚ ਅਬਰਾਰ ਅਤੇ ਪਾਕਿਸਤਾਨੀ ਅਤਿਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਖੁਫੀਆ ਜਾਣਕਾਰੀ ਮਿਲੀ ਸੀ ਕਿ ਅਤਿਵਾਦੀਆਂ ਨੇ ਹਾਈਵੇਅ ਨੂੰ ਨਿਸ਼ਾਨਾ ਬਣਾਉਣਾ ਹੈ। ਇਸ ਕਰਕੇ ਜੰਮੂ-ਕਸ਼ਮੀਰ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਨੇ ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕੇ ਵਿਖੇ ਵਾਹਨ ਨੂੰ ਰੋਕਿਆ ਗਿਆ ਅਤੇ ਉਸ ਵਿਚ ਬੈਠੇ ਲੋਕਾਂ ਤੋਂ ਉਨ੍ਹਾਂ ਦੀ ਪਛਾਣ ਪੁੱਛੀ। ਫਿਰ ਪਿਛਲੀ ਸੀਟ ‘ਤੇ ਬੈਠੇ ਇਕ ਵਿਅਕਤੀ ਨੇ ਬੈਗ ਵਿਚੋਂ ਗ੍ਰਨੇਡ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਟੀਮ ਨੇ ਉਸ ਨੂੰ ਤੁਰੰਤ ਫੜ ਲਿਆ। ਵਾਹਨ ਚਾਲਕ ਅਤੇ ਵਿਅਕਤੀ ਨੂੰ ਪੁਲੀਸ ਹਿਰਾਸਤ ਵਿੱਚ ਲੈ ਲਿਆ ਗਿਆ। ਮਾਸਕ ਹਟਾਉਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਲਸ਼ਕਰ ਦਾ ਕਮਾਂਡਰ ਅਬਰਾਰ ਸੀ।



Source link