ਕੋਟਕਪੂਰਾ ਗੋਲੀਕਾਂਡ: ਪੰਥਪ੍ਰੀਤ ਸਿੰਘ ਤੇ ਢੱਡਰੀਆਂ ਵਾਲੇ ਸਣੇ 22 ਸਿੱਖ ਆਗੂਆਂ ਤੋਂ ਸਿਟ ਕਰੇਗੀ ਪੁੱਛ-ਪੜਤਾਲ

ਕੋਟਕਪੂਰਾ ਗੋਲੀਕਾਂਡ: ਪੰਥਪ੍ਰੀਤ ਸਿੰਘ ਤੇ ਢੱਡਰੀਆਂ ਵਾਲੇ ਸਣੇ 22 ਸਿੱਖ ਆਗੂਆਂ ਤੋਂ ਸਿਟ ਕਰੇਗੀ ਪੁੱਛ-ਪੜਤਾਲ


ਜਸਵੰਤ ਜੱਸ

ਫ਼ਰੀਦਕੋਟ, 30 ਜੂਨ

ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਥਕ ਆਗੂ ਭਾਈ ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਪੁੱਛ ਪੜਤਾਲ ਲਈ ਤਲਬ ਕੀਤਾ ਹੈ। ਜਾਂਚ ਟੀਮ ਉਨ੍ਹਾਂ ਤੋਂ ਦੋ ਜੁਲਾਈ ਨੂੰ ਪੁੱਛ ਪੜਤਾਲ ਕਰੇਗੀ। ਸੂਤਰਾਂ ਅਨੁਸਾਰ ਇਸ ਦੇ ਨਾਲ ਹੀ 20 ਹੋਰ ਬੰਦਿਆਂ ਨੂੰ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਭਾਈ ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਢੱਡਰੀਆਂਵਾਲਾ ਕੋਟਕਪੂਰਾ ਗੋਲੀ ਕਾਂਡ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਦੇ ਲੱਗੇ ਧਰਨੇ ਦੀ ਅਗਵਾਈ ਕਰ ਰਹੇ ਸਨ। ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਪੁਲੀਸ ਨੇ ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਭਾਈ ਪੰਥਪ੍ਰੀਤ ਸਿੰਘ ਸਮੇਤ 150 ਸਿੱਖ ਆਗੂਆਂ ‘ਤੇ ਪਰਚੇ ਵੀ ਦਰਜ ਕੀਤੇ ਸਨ ।



Source link