ਨਵੀਂ ਦਿੱਲੀ, 30 ਜੂਨ
ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਨੂੰ ਕੋਵਿਡ-19 ਮਹਾਮਾਰੀ ਦੇ ਦੌਰਾਨ ਐਲੋਪੈਥਿਕ ਦਵਾਈਆਂ ਦੀ ਵਰਤੋਂ ਬਾਰੇ ਆਪਣੇ ਬਿਆਨ ਦਾ ਅਸਲ ਰਿਕਾਰਡ ਪੇਸ਼ ਕਰਨ ਲਈ ਕਿਹਾ। ਚੀਫ਼ ਜਸਟਿਸ ਦੀ ਅਗਵਾਈ ਹੇਠਲੇ ਤਿੰਨ ਮੈਂਬਰੀ ਬੈਂਚ ਨੇ ਯੋਗਾ ਗੁਰੂ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਪੁੱਛਿਆ, “ਉਨ੍ਹਾਂ ਨੇ ਅਸਲ ਵਿੱਚ ਕੀ ਕਿਹਾ? ਤੁਸੀਂ ਸਭ ਕੁਝ ਪੇਸ਼ ਨਹੀਂ ਕੀਤਾ ਹੈ।” ਰੋਹਤਗੀ ਨੇ ਬੈਂਚ ਨੂੰ ਕਿਹਾ ਕਿ ਉਹ ਅਸਲ ਵੀਡੀਓ ਪੇਸ਼ ਕਰਨਗੇ। ਬੈਂਚ ਨੇ ਕਿਹਾ, ”ਠੀਕ ਹੈ।” ਇਸ ਦੇ ਨਾਲ ਬੈਂਚ ਨੇ ਸੁਣਵਾਹਂ 5 ਜੁਲਾਈ ਤੱਕੇ ਟਾਲ ਦਿੱਤੀ।