ਸਿਮਰਨਜੀਤ ਸਿੰਘ ਮਾਨ ਦੋ ਦਰਜਨ ਸਾਥੀਆਂ ਸਣੇ ਬਰਗਾੜੀ ਤੋਂ ਗ੍ਰਿਫ਼ਤਾਰ

ਸਿਮਰਨਜੀਤ ਸਿੰਘ ਮਾਨ ਦੋ ਦਰਜਨ ਸਾਥੀਆਂ ਸਣੇ ਬਰਗਾੜੀ ਤੋਂ ਗ੍ਰਿਫ਼ਤਾਰ
ਸਿਮਰਨਜੀਤ ਸਿੰਘ ਮਾਨ ਦੋ ਦਰਜਨ ਸਾਥੀਆਂ ਸਣੇ ਬਰਗਾੜੀ ਤੋਂ ਗ੍ਰਿਫ਼ਤਾਰ


ਸ਼ਗਨ ਕਟਾਰੀਆ

ਜੈਤੋ, 1 ਜੁਲਾਈ

ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਕਰੀਬ ਦੋ ਦਰਜਨ ਸਾਥੀਆਂ ਨੂੰ ਅੱਜ ਉਪ ਮੰਡਲ ਜੈਤੋ ਦੇ ਪਿੰਡ ਬਰਗਾੜੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸ੍ਰੀ ਮਾਨ ਨੇ ਇਕ ਜੂਨ ਨੂੰ ਪਿੰਡ ਬਰਗਾੜੀ ਵਿਖੇ ਇੱਕ ਜਨਤਕ ਇਕੱਠ ਦੌਰਾਨ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜਾਂ ਤਾਂ ਉਹ 30 ਜੂਨ ਤੱਕ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ ਵਰਨਾ ਇੱਕ ਜੁਲਾਈ ਤੋਂ ਮੁੜ ਬਰਗਾੜੀ ਮੋਰਚਾ ਸ਼ੁਰੂ ਕਰਨਗੇ। ਇਸੇ ਸੰਦਰਭ ਵਿੱਚ ਅੱਜ ਉਹ ਆਪਣੇ ਸਾਥੀਆਂ ਸਮੇਤ ਪੁਰਾਣੇ ਮੋਰਚੇ ਵਾਲੀ ਜਗ੍ਹਾ ਦਾਣਾ ਮੰਡੀ ਵਿੱਚ ਪਹੁੰਚੇ ਅਤੇ ਧਰਨਾ ਸ਼ੁਰੂ ਕਰ ਦਿੱਤਾ। ਅੱਜ ਬਾਅਦ ਦੁਪਹਿਰ ਪੁਲੀਸ ਨੇ ਕਾਰਵਾਈ ਕਰਦਿਆਂ ਸ੍ਰੀ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਵਿਅਕਤੀਆਂ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਹਿੰਦਰ ਸਿੰਘ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹਨ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਫ਼ਰੀਦਕੋਟ ਲਿਜਾਇਆ ਗਿਆ।Source link