ਬਿਜਲੀ ਬਿੱਲ ਬਕਾਏ ਦਾ ਮਾਮਲਾ: ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ’ਤੇ ਗੁੱਸਾ ਕੱਢਿਆ

ਬਿਜਲੀ ਬਿੱਲ ਬਕਾਏ ਦਾ ਮਾਮਲਾ: ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ’ਤੇ ਗੁੱਸਾ ਕੱਢਿਆ
ਬਿਜਲੀ ਬਿੱਲ ਬਕਾਏ ਦਾ ਮਾਮਲਾ: ਨਵਜੋਤ ਕੌਰ ਸਿੱਧੂ ਨੇ ਸੁਖਬੀਰ ਬਾਦਲ ’ਤੇ ਗੁੱਸਾ ਕੱਢਿਆ


ਸਰਬਜੀਤ ਸਿੰਘ ਭੰਗੂ

ਪਟਿਆਲਾ, 3 ਜੁਲਾਈ

ਸਿੱਧੂ ਪਰਿਵਾਰ ਵੱਲ ਖੜ੍ਹੇ ਬਿਜਲੀ ਬਿੱਲ ਦੇ ਬਕਾਏ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਬੀਬੀ ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਬਿਜਲੀ ਦੇ ਵੱਧ ਬਿੱਲ ਸਬੰਧੀ ਉਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਕਾਰਨ ਇਹ ਬਕਾਇਆ ਵਧ ਕੇ ਲੱਖਾਂ ਰੁਪਏ ਹੋ ਗਿਆ ਹੈ। ਦੂਜੇ ਬੰਨੇ ਇਸ ਮਾਮਲੇ ‘ਤੇ ਉਂਗਲ ਉਠਾਉਣ ਸਬੰਧੀ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਔਕਾਤ ਵਿੱਚ ਰਹਿਣ ਦੀ ਨਸੀਹਤ ਵੀ ਦਿੱਤੀ ਹੈ। ਇਸਦੇ ਨਾਲ ਹੀ ਬੀਬੀ ਸਿੱਧੂ ਨੇ ਸ੍ਰੀ ਬਾਦਲ ‘ਤੇ ਪੰਜਾਬ ਨੂੰ ਲੁੱਟ ਕੇ ਖਾ ਲੈਣ ਦੇ ਗੰਭੀਰ ਦੋਸ਼ ਵੀ ਲਾਏ ਹਨ। ਉਨ੍ਹਾਂ ਬਾਦਲ ਪਰਿਵਾਰ ‘ਤੇ ਇਲਾਜ ਅਤੇ ਸਫ਼ਰ ਦੇ ਨਾਮ ‘ਤੇ ਸਰਕਾਰੀ ਖ਼ਜ਼ਾਨੇ ‘ਚੋਂ ਕਰੋੜਾਂ ਰੁਪਏ ਲੈਣ ਦੇ ਦੋਸ਼ ਵੀ ਲਾਏ। ਇੱਥੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਸਿੱਧੂ ਪਰਿਵਾਰ ਨੇ ਅੱਜ ਤਕ ਕਦੇ ਵੀ ਆਪਣੇ ਇਲਾਜ ਲਈ ਸਰਕਾਰੀ ਖ਼ਜ਼ਾਨੇ ‘ਚੋਂ ਕੋਈ ਪੈਸਾ ਨਹੀਂ ਲਿਆ ਪਰ ਸੁਖਬੀਰ ਬਾਦਲ ਤਾਂ ਧਾਰਮਿਕ ਅਸਥਾਨਾ ਵਿੱਚ ਮੱਥਾ ਟੇਕਣ ਵੇਲੇ ਵੀ ਆਪਣੇ ਨਾਲ ਦੇ ਕਿਸੇ ਸਾਥੀ ਦੀ ਜੇਬ੍ਹ ‘ਤੇ ਅੱਖ ਰੱਖਦਾ ਹੈ। ਬੀਬੀ ਸਿੱਧੂ ਨੇ ਇਹ ਵੀ ਆਖਿਆ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਸੁਖਬੀਰ ਬਾਦਲ ਵਰਗਾ ਬੰਦਾ ਉਸ ਸ਼ਖਸ ‘ਤੇ ਉਂਗਲ ਚੁੱਕ ਰਿਹਾ ਹੈ’ ਜਿਹੜਾ ਆਪਣੇ ਪੱਲਿਓਂ ਲੋਕਾਂ ਲਈ ਕਰੋੜਾਂ ਰੁਪਏ ਖਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਅੱਜ ਪੰਜਾਬ ਵਾਸੀਆਂ ਲਈ ਇੱਕ ਕਰੋੜ ਰੁਪਏ ਸਾਲਾਨਾ ਦੀ ਕਾਰੋਬਾਰ ਛੱਡ ਕੇ ਪੰਜਾਬ ਵਿੱਚ ਬੈਠੇ ਹਨ।Source link