ਮਹਾਰਾਸ਼ਟਰ: ਪੰਜਾਬ ਲਈ ਭੇਜੀ 879 ਕਰੋੜ ਦੀ 300 ਕਿਲੋ ਹੈਰੋਇਨ ਜ਼ਬਤ: ਜਿਪਸਮ ਤੇ ਟੈਲਕਮ ਪਾਊਡਰ ਦੱਸ ਕੇ ਹੁੰਦੀ ਸੀ ਬੁਕਿੰਗ, ਪ੍ਰਭਜੋਤ ਸਿੰਘ ਗ੍ਰਿਫ਼ਤਾਰ

ਮਹਾਰਾਸ਼ਟਰ: ਪੰਜਾਬ ਲਈ ਭੇਜੀ 879 ਕਰੋੜ ਦੀ 300 ਕਿਲੋ ਹੈਰੋਇਨ ਜ਼ਬਤ: ਜਿਪਸਮ ਤੇ ਟੈਲਕਮ ਪਾਊਡਰ ਦੱਸ ਕੇ ਹੁੰਦੀ ਸੀ ਬੁਕਿੰਗ, ਪ੍ਰਭਜੋਤ ਸਿੰਘ ਗ੍ਰਿਫ਼ਤਾਰ


ਮੁੰਬਈ, 4 ਜੁਲਾਈ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅਫ਼ਗਾਨਿਸਤਾਨ ਤੋਂ 879 ਕਰੋੜ ਰੁਪਏ ਦੀ ਸਮਗਲਿੰਗ ਕੀਤੀ ਕਰੀਬ 300 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਗੁਆਂਢੀ ਰਾਏਗੜ੍ਹ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ਵਿਖੇ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਜ਼ਬਤ ਕਰਨਾ ਹਾਲ ਹੀ ਦੇ ਸਮੇਂ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ। ਡੀਆਰਆਈ ਅਧਿਕਾਰੀ ਨੇ ਦੱਸਿਆ ਕਿ ਇਹ ਖੇਪ ਇਰਾਨ ਹੁੰਦੇ ਹੋਏ ਅਫ਼ਗਾਨਿਸਤਾਨ ਤੋਂ ਤਸਕਰੀ ਕਰਕੇ ਲਿਆਂਦੀ ਗਈ ਖੇਪ ਨੂੰ ਪਹਿਲਾਂ ਪਹਿਲਾਂ ਜਿਪਸਮ ਪੱਥਰ ਅਤੇ ਟੈਲਕਮ ਪਾਊਡਰ ਦੱਸਿਆ ਗਿਆ ਸੀ। ਉਨ੍ਹਾਂ ਕਿਹਾ ਕਿ ਦਰਾਮਦ ਨਿਰਯਾਤ ਕੋਡ ਪ੍ਰਭਜੋਤ ਸਿੰਘ ਦੇ ਨਾਮ ਤੇ ਸੀ ਅਤੇ ਇਹ ਖੇਪ ਪੰਜਾਬ ਭੇਜੀ ਜਾਣੀ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਨੂੰ ਪਾਬੰਦੀਸ਼ੁਦਾ ਨਸ਼ਾ ਜ਼ਬਤ ਕਰਨ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵੀ ਦੱਸਿਆ ਕਿ ਮੁਲਜ਼ਮ ਸਾਲ ਤੋਂ ਜੇਐੱਨਪੀਟੀ ਰਾਹੀਂ ਜਿਪਸਮ ਪੱਥਰ ਅਤੇ ਟੈਲਕਮ ਪਾਊਡਰ ਦਰਾਮਦ ਕਰ ਰਿਹਾ ਸੀ।



Source link