ਕੋਵਿਡ ਮਹਾਮਾਰੀ ਦੌਰਾਨ ਜੇਲ੍ਹ ’ਚ ਸੁੱਟਣਾ ਮੌਤ ਦੀ ਸਜ਼ਾ ਤੋਂ ਘੱਟ ਨਹੀਂ: ਜੈਕਬ ਜ਼ੁਮਾ

ਕੋਵਿਡ ਮਹਾਮਾਰੀ ਦੌਰਾਨ ਜੇਲ੍ਹ ’ਚ ਸੁੱਟਣਾ ਮੌਤ ਦੀ ਸਜ਼ਾ ਤੋਂ ਘੱਟ ਨਹੀਂ: ਜੈਕਬ ਜ਼ੁਮਾ


ਜੌਹੈੱਨਸਬਰਗ, 5 ਜੁਲਾਈ

ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ(79) ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਕਰੋਨਾ ਮਹਾਮਾਰੀ ਦੌਰਾਨ ਇਸ ਉਮਰ ‘ਚ ਜੇਲ੍ਹ ਭੇਜਣਾ ਮੌਤ ਦੀ ਸਜ਼ਾ ਦੇਣ ਤੋਂ ਘੱਟ ਨਹੀਂ ਹੈ। ਉਂਜ ਜ਼ੁਮਾ ਦੇ ਹਮਾਇਤੀਆਂ ਨੇ ਆਪਣੇ ਆਗੂ ਦੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਮਨੁੱਖੀ ਢਾਲ ਵੀ ਬਣਾਈ। ਸਿਖਰਲੀ ਅਦਾਲਤ ਨੇ ਜ਼ੁਮਾ ਨੂੰ ਅਦਾਲਤੀ ਤੌਹੀਨ ਦੇ ਦੋਸ਼ਾਂ ‘ਚ ਲੰਘੇ ਦਿਨੀਂ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ। -ਪੀਟੀਆਈ



Source link