ਗੋਮਤੀ ਨਦੀ ਫਰੰਟ ਪ੍ਰਾਜੈਕਟ ’ਚ ਬੇਨੇਮੀਆਂ ਲਈ ਸੱਜਰਾ ਕੇਸ ਦਰਜ, 40 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ

ਗੋਮਤੀ ਨਦੀ ਫਰੰਟ ਪ੍ਰਾਜੈਕਟ ’ਚ ਬੇਨੇਮੀਆਂ ਲਈ ਸੱਜਰਾ ਕੇਸ ਦਰਜ, 40 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ
ਗੋਮਤੀ ਨਦੀ ਫਰੰਟ ਪ੍ਰਾਜੈਕਟ ’ਚ ਬੇਨੇਮੀਆਂ ਲਈ ਸੱਜਰਾ ਕੇਸ ਦਰਜ, 40 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ

ਨਵੀਂ ਦਿੱਲੀ, 5 ਜੁਲਾਈ

ਸੀਬੀਆਈ ਨੇ ਲਖਨਊ ਵਿੱਚ ਗੋਮਤੀ ਨਦੀ ਦੇ ਸਾਹਮਣੇ ਲੱਗ ਰਹੇ ਪ੍ਰਾਜੈਕਟ ਵਿੱਚ ਕਥਿਤ ਬੇਨੇਮੀਆਂ ਲਈ ਸੱਜਰਾ ਕੇਸ ਦਰਜ ਕੀਤਾ ਹੈ। ਇਹ ਪ੍ਰਾਜੈਕਟ ਯੂਪੀ ਦੀ ਪਿਛਲੀ ਸਮਾਜਵਾਦੀ ਪਾਰਟੀ ਸਰਕਾਰ ਦੇ ਕਾਰਜਕਾਲ ‘ਚ ਸ਼ੁਰੂ ਹੋਇਆ ਸੀ। ਕੇਂਦਰੀ ਜਾਂਚ ਏਜੰਸੀ ਨੇ ਕੇਸ ਦਰਜ ਹੋਣ ਮਗਰੋਂ ਅੱਜ ਸੂਬੇ ਵਿੱਚ 43 ਵੱਖ-ਵੱਖ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਅੱਜ ਸਵੇਰੇ ਹੋਈ ਸ਼ੁਰੂ ਹੋਈ ਛਾਪੇਮਾਰੀ ਦੇ ਦਿਨ ਭਰ ਜਾਰੀ ਰਹਿਣ ਦੀ ਉਮੀਦ ਹੈ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ‘ਚ ਵੱਡੀ ਗਿਣਤੀ ਇੰਜਨੀਅਰ ਤੇ ਹੋਰ ਅਧਿਕਾਰੀਆਂ ‘ਚੋਂ 180 ਦੇ ਕਰੀਬ ਨੂੰ ਐੱਫਆਈਆਰ ‘ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸੀਬੀਆਈ ਵੱਲੋਂ ਇਸ ਮਾਮਲੇ ‘ਚ ਦਰਜ ਇਹ ਦੂਜੀ ਐੱਫਆਈਆਰ ਹੈ। -ਪੀਟੀਆਈSource link