ਬਣਾਂਵਾਲਾ ਤਾਪ ਘਰ ਦਾ ਦੂਜਾ ਯੂਨਿਟ ਦੂਸਰੇ ਦਿਨ ਵੀ ਬੰਦ

ਬਣਾਂਵਾਲਾ ਤਾਪ ਘਰ ਦਾ ਦੂਜਾ ਯੂਨਿਟ ਦੂਸਰੇ ਦਿਨ ਵੀ ਬੰਦ
ਬਣਾਂਵਾਲਾ ਤਾਪ ਘਰ ਦਾ ਦੂਜਾ ਯੂਨਿਟ ਦੂਸਰੇ ਦਿਨ ਵੀ ਬੰਦ


ਜੋਗਿੰਦਰ ਸਿੰਘ ਮਾਨ

ਮਾਨਸਾ, 5 ਜੁਲਾਈ

ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਬੰਦ ਹੋਇਆzwnj; ਯੂਨਿਟ ਦੂਸਰੇ ਦਿਨ ਵੀ ਚਾਲੂ ਨਹੀਂ ਹੋ ਸਕਿਆ। ਇਸ ਯੂਨਿਟ ਦੇ ਬੰਦ ਹੋਣ ਨਾਲ ਹੀ zwnj;ਪੰਜਾਬ ਵਿਚ ਬਿਜਲੀ ਦਾ ਸੰਕਟ ਜਿਉਂ ਦਾ ਤਿਉਂ ਬਰਕਰਾਰ ਹੈzwnj;।zwnj; ਤਾਪ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਦੇ ਕਲ੍ਹzwnj; ਤੱਕ ਦਰੁਸਤ ਹੋ ਕੇ ਬਿਜਲੀ ਸਪਲਾਈ ਦੇਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਬਣਾਂਵਾਲਾ ਤਾਪ ਘਰ ਦਾ ਯੂਨਿਟ ਨੰਬਰ-1 ਵਿੱਚ ਪਰਸੋਂ ਅੱਧੀ ਰਾਤ ਨੂੰ ਟਰਿੱਪ ਹੋਣ ਕਾਰਨ ਕੋਈ ਨੁਕਸ ਪੈ ਗਿਆ, ਜਿਸ ਸਦਕਾ ਬਿਜਲੀ ਸਪਲਾਈ ਕਰਨੀ ਬੰਦ ਕਰ ਦਿੱਤੀ ਗਈ। ਇਸ ਤਾਪ ਘਰ ਦਾ ਇੱਕ ਯੂਨਿਟ ਪਹਿਲਾਂ ਹੀ ਮਾਰਚ ਮਹੀਨੇ ਤੋਂ ਬੰਦ ਹੈ, ਜਿਸ ਕਾਰਨ ਬੀਤੇ ਕੱਲ੍ਹ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸੀਐਮਡੀ ਵੇਨੂੰ ਪ੍ਰਸ਼ਾਦ ਨੇ ਇਸ ਤਾਪ ਘਰ ਨੂੰ ਜੁਰਮਾਨਾ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਪ ਘਰ ਦੀ ਸੁਸਤੀ ਕਾਰਨ ਮਾਰਚ ਤੋਂ ਖ਼ਰਾਬ ਪਿਆ ਯੂਨਿਟ ਠੀਕ ਨਹੀਂ ਹੋ ਰਿਹਾ ਹੈ। ਬਣਾਂਵਾਲਾ ਤਾਪ ਘਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਯੂਨਿਟ ਨੰਬਰ ਇੱਕ ਦੇ ਛੇਤੀ ਹੀ ਠੀਕ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਦੀ ਮੁਰੰਮਤ ਲਈ zwnj;ਇੰਜਨੀਅਰ ਲੱਗੇ ਹੋਏ ਹਨ।Source link