ਸਾਧੂ ਪੁਲ ’ਤੇ ਸੈਲਾਨੀਆਂ ਦਾ ਹੜ੍ਹ

ਸਾਧੂ ਪੁਲ ’ਤੇ ਸੈਲਾਨੀਆਂ ਦਾ ਹੜ੍ਹ


ਚੰਡੀਗੜ੍ਹ, 5 ਜੁਲਾਈ

ਉਤਰੀ ਖੇਤਰ ਵਿਚ ਗਰਮੀ ਵਧਣ ਕਾਰਨ ਲੋਕਾਂ ਨੇ ਹਿਮਾਚਲ ਪ੍ਰਦੇਸ਼ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਇਸ ਵੇਲੇ ਸ਼ਿਮਲਾ, ਸਾਧੂ ਪੁਲ ਤੇ ਮਨਾਲੀ ਦੀਆਂ ਕਈ ਥਾਵਾਂ ‘ਤੇ ਸੈਲਾਨੀਆਂ ਦੀ ਭੀੜ ਵਧ ਗਈ ਹੈ ਤੇ ਲੋਕਾਂ ਵਲੋਂ ਕਰੋਨਾ ਨਿਯਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸੋਲਨ ਤੋਂ ਚੈਹਲ ਦੇ ਰਸਤੇ ਵਿਚ ਪੈਂਦੇ ਸਾਧੂ ਪੁਲ ਕੋਲ ਤਾਂ ਲੋਕ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ ਜਿਨ੍ਹਾਂ ਨੇ ਕਰੋਨਾ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਹੈ। ਇਥੇ ਪ੍ਰਸ਼ਾਸਨ ਵਲੋਂ ਵੀ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਲਾਗੂ ਨਹੀਂ ਕਰਵਾਇਆ ਜਾ ਰਿਹਾ। ਦੂਜੇ ਪਾਸੇ ਮਨਾਲੀ ਵਿਚ ਸੈਲਾਨੀਆਂ ਦੀਆਂ ਗੱਡੀਆਂ ਵਧ ਰਹੀਆਂ ਹਨ ਤੇ ਉਥੇ ਜਾਮ ਲੱਗ ਰਹੇ ਹਨ। ਇਥੋਂ ਦੇ ਹੋਟਲਾਂ ਵਿਚ ਕਮਰੇ ਵੀ ਨਹੀਂ ਮਿਲ ਰਹੇ ਜਿਸ ਕਾਰਨ ਲੋਕਾਂ ਨੂੰ ਗੱਡੀਆਂ ਵਿਚ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਹਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਜੇ ਪ੍ਰਸ਼ਾਸਨ ਨੇ ਸਖਤੀ ਨਾ ਕੀਤੀ ਤਾਂ ਜਲਦੀ ਹੀ ਕਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



Source link