ਬਰਲਿਨ, 6 ਜੁਲਾਈ
ਜਰਮਨੀ ਕਰੋਨ ਵਾਰਇਰਸ ਦੇ ਡੈਲਟਾ ਰੂਪ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੁੱਧਵਾਰ ਤੋਂ ਭਾਰਤ, ਬਰਤਾਨੀਆਂ, ਪੁਰਤਗਾਲ ਤੇ ਕੁੱਝ ਹੋਰ ਦੇਸ਼ਾਂ ਦੇ ਯਾਤਰੀਆਂ ‘ਤੇ ਲਗਾਈ ਸਖ਼ਤ ਪਾਬੰਦੀ ਨੂੰ ਢਿੱਲਾ ਕਰ ਰਿਹਾ ਹੈ। ਜਰਮਨੀ ਦੇ ਕੌਮੀ ਰੋਗ ਕੰਟਰੋਲ ਕੇਂਦਰ ਨੇ ਅੱਜ ਕਿਹਾ ਕਿ ਬਰਤਾਨੀਆਂ, ਪੁਰਤਗਾਲ, ਰੂਸ, ਭਾਰਤ ਤੇ ਨੇਪਾਲ ਨੂੰ ਵਾਇਰਸ ਵਾਲੇ। ਖੇਤਰਾਂ ਦੀ ਸਭ ਤੋਂ ਖਤਰਨਾਕ ਸ਼੍ਰੇਣੀ ‘ਚੋਂ ਹਟਾ ਦਿੱਤਾ ਜਾਵੇਗਾ ਤੇ ਇਹ ਹੁਕਮ ਬੁੱਧਵਾਰ ਤੋਂ ਲਾਗੂ ਹੋ ਜਾਣਗੇ।