ਅਮਰੀਕੀਆਂ ਨੂੰ ਭੂਟਾਨ, ਸ੍ਰੀਲੰਕਾ ਨਾ ਜਾਣ ਦੀ ਸਲਾਹ

ਅਮਰੀਕੀਆਂ ਨੂੰ ਭੂਟਾਨ, ਸ੍ਰੀਲੰਕਾ ਨਾ ਜਾਣ ਦੀ ਸਲਾਹ
ਅਮਰੀਕੀਆਂ ਨੂੰ ਭੂਟਾਨ, ਸ੍ਰੀਲੰਕਾ ਨਾ ਜਾਣ ਦੀ ਸਲਾਹ


ਵਾਸ਼ਿੰਗਟਨ, 7 ਜੁਲਾਈ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭੂਟਾਨ ਤੇ ਸ੍ਰੀਲੰਕਾ ਜਾਣ ਤੋਂ ਗੁਰੇਜ਼ ਕਰਨ। ਇਹ ਸੁਝਾਅ ਉੱਥੇ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਵਿਦੇਸ਼ ਵਿਭਾਗ ਨੇ ਬਿਆਨ ਵਿਚ ਕਿਹਾ ਕਿ ਬਿਮਾਰੀਆਂ ਦੀ ਰੋਕਥਾਮ ਬਾਰੇ ਕੇਂਦਰ ਨੇ ਭੂਟਾਨ ਬਾਰੇ ਨੋਟਿਸ ਜਾਰੀ ਨਹੀਂ ਕੀਤਾ ਸੀ, ਉੱਥੇ ਕੋਵਿਡ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਦਾ ਟੀਕਾਕਰਨ ਪੂਰੀ ਤਰ੍ਹਾਂ ਹੋ ਚੁੱਕਾ ਹੈ, ਉਨ੍ਹਾਂ ਨੂੰ ਜੋਖ਼ਮ ਘੱਟ ਹੈ। ਨਾਗਰਿਕਾਂ ਨੂੰ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੀਆਂ ਸਿਫ਼ਾਰਿਸ਼ਾਂ ਨੂੰ ਦੇਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀਲੰਕਾ ਵੀ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਲਈ ਉੱਥੇ ਕੋਵਿਡ ਤੇ ਦਹਿਸ਼ਤੀ ਗਤੀਵਿਧੀਆਂ ਦਾ ਹਵਾਲਾ ਦਿੱਤਾ ਗਿਆ ਹੈ। -ਪੀਟੀਆਈSource link