ਪਹਾੜੀ ਰਾਜਾਂ ’ਚ ਸੈਲਾਨੀ ਉਡਾ ਰਹੇ ਨੇ ਕੋਵਿਡ-19 ਨਿਯਮਾਂ ਦੀਆਂ ਧੱਜੀਆਂ, ਪੁਲੀਸ ਤੇ ਪ੍ਰਸ਼ਾਸਨ ਬੇਵੱਸ

ਪਹਾੜੀ ਰਾਜਾਂ ’ਚ ਸੈਲਾਨੀ ਉਡਾ ਰਹੇ ਨੇ ਕੋਵਿਡ-19 ਨਿਯਮਾਂ ਦੀਆਂ ਧੱਜੀਆਂ, ਪੁਲੀਸ ਤੇ ਪ੍ਰਸ਼ਾਸਨ ਬੇਵੱਸ


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 8 ਜੁਲਾਈ

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਸੈਂਕੜੇ ਸੈਲਾਨੀ ਉੱਤਰਾਖੰਡ ਦੇ ਮਸੂੂਰੀ ਵਿੱਚ ਸਥਿਤ ਮਸ਼ਹੂਰ ਕੈਂਪਟੀ ਫਾਲ ਵਿੱਚ ਨਹਾ ਰਹੇ ਹਨ। ਉਹ ਕਰੋਨਾ ਨਿਯਮਾਂ ਦੀਆਂ ਧੱਜੀਆਂ ਤਾਂ ਉਡਾ ਹੀ ਰਹੇ ਹਨ ਨਾਲ ਹੀ ਕੋਵਿਡ-19 ਦੀ ਤੀਜੀ ਲਹਿਰ ਨੂੰ ਸੱਦਾ ਦੇ ਰਹੇ ਹਨ। ਉਤਰਾਖੰਡ ਦੀ ਤਰ੍ਹਾਂ ਹਿਮਾਚਲ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਬਹੁਤੇ ਪਹਾੜੀ ਸਟੇਸ਼ਨਾਂ ‘ਤੇ ਸੈਲਾਨੀਆਂ ਦੀ ਭੀੜ ਤੇ ਕੋਵਿਡ ਨਿਯਮਾਂ ਦੀਆਂ ਧੱਜੀਆਂ ਵੱਡੀ ਚਿੰਤਾ ਦੀ ਗੱਲ ਹੈ। ਸ਼ਿਮਲਾ, ਕੁੱਲੂ-ਮਨਾਲੀ, ਕਸੌਲੀ, ਧਰਮਸ਼ਾਲਾ ਅਤੇ ਡਲਹੌਜ਼ੀ ਸੈਲਾਨੀਆਂ ਨਾਲ ਭਰ ਗਏ ਹਨ। ਸੈਲਾਨੀਆਂ ਦੀ ਵੱਡੀ ਗਿਣਤੀ ਅੱਗੇ ਸਰਕਾਰਾ, ਪ੍ਰਸ਼ਾਸਨ, ਪੁਲੀਸ ਤੇ ਸਥਾਨਕ ਵਾਸੀ ਬੇਵੱਸ ਤੇ ਪ੍ਰੇਸ਼ਾਨ ਹਨ।



Source link