ਸ੍ਰੀਲੰਕਾ ਦੀ ਸੱਤਾ ’ਤੇ ਸਿਰਫ਼ ਤੇ ਸਿਰਫ਼ ਰਾਜਪਕਸ਼ੇ ਭਰਾਵਾਂ ਦਾ ਕਬਜ਼ਾ

ਸ੍ਰੀਲੰਕਾ ਦੀ ਸੱਤਾ ’ਤੇ ਸਿਰਫ਼ ਤੇ ਸਿਰਫ਼ ਰਾਜਪਕਸ਼ੇ ਭਰਾਵਾਂ ਦਾ ਕਬਜ਼ਾ
ਸ੍ਰੀਲੰਕਾ ਦੀ ਸੱਤਾ ’ਤੇ ਸਿਰਫ਼ ਤੇ ਸਿਰਫ਼ ਰਾਜਪਕਸ਼ੇ ਭਰਾਵਾਂ ਦਾ ਕਬਜ਼ਾ

ਕੋਲੰਬੋ, 8 ਜੁਲਾਈ

ਚਾਰ ਰਾਜਪਕਸ਼ੇ ਭਰਾਵਾਂ ਵਿਚੋਂ ਸਭ ਤੋਂ ਛੋਟਾ ਬਾਸਿਲ ਰਾਜਪਕਸ਼ੇ ਨੇ ਵੀਰਵਾਰ ਨੂੰ ਸ੍ਰੀਲੰਕਾ ਦੇ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਦੇ ਨਾਲ ਦੇਸ਼ ਦੀ ਤਾਕਤ ‘ਤੇ ਇਸ ਪਰਿਵਾਰ ਦੀ ਪਕੜ ਹੋਰ ਮਜ਼ਬੂਤ ​​ਹੋਈ ਹੈ। ਹੁਣ ਗੋਟਾਬਾਇਆ ਰਾਜਪਕਸ਼ੇ ਰਾਸ਼ਟਰਪਤੀ, ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ, ਚਾਮਾਲ ਰਾਜਪਕਸ਼ੇ ਖੇਤੀ ਮੰਤਰੀ ਤੋਂ ਬਾਅਦ ਚੌਥਾ ਭਰਾ ਬਾਸਿਲ ਰਾਜਪਕਸ਼ੇ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਗਿਆ। ਉਨ੍ਹਾਂ ਨੂੰ ਰਾਸ਼ਟਰਪਤੀ ਗੋਟਾਬਾਇਆ ਦੁਆਰਾ ਅਹੁਦੇ ਦੀ ਸਹੁੰ ਚੁਕਾਈ ਗਈ। ਬਾਸਿਲ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਨਾਲ ਸਰਕਾਰ ਵਿੱਚ ਰਾਜਪਕਸ਼ੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ 7 ਹੋ ਗਈ ਹੈ।Source link