ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਈ ਹੋਰ ਇਲਾਕਿਆਂ ’ਤੇ ਕਬਜ਼ਾ, ਭਾਰਤ ਨੇ ਕੰਧਾਰ ਕੌਂਸਲਖਾਨੇ ’ਚ ਸਾਰੇ ਡਿਪਲੋਮੈਟ, ਸੁਰੱਖਿਆ ਮੁਲਾਜ਼ਮ ਵਾਪਸ ਸੱਦੇ

ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਈ ਹੋਰ ਇਲਾਕਿਆਂ ’ਤੇ ਕਬਜ਼ਾ, ਭਾਰਤ ਨੇ ਕੰਧਾਰ ਕੌਂਸਲਖਾਨੇ ’ਚ ਸਾਰੇ ਡਿਪਲੋਮੈਟ, ਸੁਰੱਖਿਆ ਮੁਲਾਜ਼ਮ ਵਾਪਸ ਸੱਦੇ

ਨਵੀਂ ਦਿੱਲੀ, 11 ਜੁਲਾਈ

ਅਫ਼ਗਾਨਿਸਤਾਨ ਵਿੱਚ ਵਿਗੜਦੀ ਸੁਰੱਖਿਆ ਸਥਿਤੀ ਅਤੇ ਕੰਧਾਰ ਦੇ ਆਸ ਪਾਸ ਦੇ ਨਵੇਂ ਇਲਾਕਿਆਂ ਉੱਤੇ ਤਾਲਿਬਾਨ ਦੇ ਕਬਜ਼ੇ ਦੇ ਮੱਦੇਨਜ਼ਰ ਭਾਰਤ ਨੇ ਦੱਖਣੀ ਅਫ਼ਗਾਨਿਸਤਾਨ ਦੇ ਸ਼ਹਿਰ ਵਿੱਚ ਆਪਣੇ ਕੌਂਸਲਖਾਨੇ ਦੇ ਤਕਰੀਬਨ 50 ਡਿਪਲੋਮੈਟ ਅਤੇ ਸੁਰੱਖਿਆ ਕਰਮਚਾਰੀ ਵਾਪਸ ਸੱਦ ਲਏ ਹਨ। ਭਾਰਤੀ ਹਵਾਈ ਫੌਜ ਦਾ ਵਿਸ਼ੇਸ਼ ਜਹਾਜ਼ ਸ਼ਨਿਚਰਵਾਰ ਨੂੰ ਭਾਰਤੀ ਡਿਪਲੋਮੈਟਾਂ, ਅਧਿਕਾਰੀਆਂ ਅਤੇ ਹੋਰ ਸੁਰੱਖਿਆ ਕਰਮੀਆਂ ਨੂੰ ਲਿਆਉਣ ਲਈ ਰਵਾਨਾ ਕੀਤਾ ਗਿਆ ਸੀ, ਜਿਨ੍ਹਾਂ ਵਿਚ ਇੰਡੋ-ਤਿੱਬਤੀ ਬਾਰਡਰ ਪੁਲੀਸ ਦੇ ਜਵਾਨ ਵੀ ਸ਼ਾਮਲ ਸਨ।

Source link