ਬੋਹ ਵੈਲੀ ਵਿੱਚ ਢਿੱਗਾਂ ਡਿੱਗਣ ਕਾਰਨ ਪੰਜ ਜਣਿਆਂ ਦੇ ਮਰਨ ਦਾ ਖਦਸ਼ਾ

ਬੋਹ ਵੈਲੀ ਵਿੱਚ ਢਿੱਗਾਂ ਡਿੱਗਣ ਕਾਰਨ ਪੰਜ ਜਣਿਆਂ ਦੇ ਮਰਨ ਦਾ ਖਦਸ਼ਾ


ਟ੍ਰਿਬਿਊਨ ਨਿਊਜ਼ ਸਰਵਿਸ

ਧਰਮਸ਼ਾਲਾ, 12 ਜੁਲਾਈ

ਕਾਂਗੜਾ ਦੀ ਬੋਹ ਵੈਲੀ ਵਿੱਚ ਅੱਜ ਜ਼ਮੀਨ ਖਿਸਕਣ ਕਾਰਨ ਪੰਜ ਮਕਾਨ ਤਬਾਹ ਹੋ ਗਏ ਜਿਸ ਕਾਰਨ ਪੰਜ ਜਣਿਆਂ ਦੇ ਮਰਨ ਦਾ ਖਦਸ਼ਾ ਹੈ। ਐਸਪੀ ਵਿਮੁਕਤ ਰੰਜਨ ਨੇ ਦੱਸਿਆ ਕਿ ਹਾਲੇ ਮਲਬੇ ਹੇਠੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਤੋਂ ਬਾਅਦ ਧਰਮਸ਼ਾਲਾ ਤੇ ਬੋਹ ਵੈਲੀ ਵਿਚ ਕੌਮੀ ਆਫਤ ਪ੍ਰਬੰਧਨ ਟੀਮਾਂ ਬਚਾਅ ਕਾਰਜਾਂ ਵਿਚ ਜੁਟ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ ਉਤੇ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਜਯ ਰਾਮ ਠਾਕੁਰ ਨਾਲ ਫੋਨ ਉਤੇ ਗੱਲਬਾਤ ਕੀਤੀ।



Source link