ਵਿਧਾਇਕ ਸਿਮਰਜੀਤ ਬੈਂਸ ਸਣੇ ਸੱਤ ਖਿਲਾਫ਼ ਜਬਰ-ਜਨਾਹ ਦਾ ਕੇਸ ਦਰਜ

ਵਿਧਾਇਕ ਸਿਮਰਜੀਤ ਬੈਂਸ ਸਣੇ ਸੱਤ ਖਿਲਾਫ਼ ਜਬਰ-ਜਨਾਹ ਦਾ ਕੇਸ ਦਰਜ
ਵਿਧਾਇਕ ਸਿਮਰਜੀਤ ਬੈਂਸ ਸਣੇ ਸੱਤ ਖਿਲਾਫ਼ ਜਬਰ-ਜਨਾਹ ਦਾ ਕੇਸ ਦਰਜ


ਗਗਨਦੀਪ ਅਰੋੜਾ

ਲੁਧਿਆਣਾ, 12 ਜੁਲਾਈ

ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਣੇ ਸੱਤ ਜਣਿਆਂ ਖਿਲਾਫ਼ ਲੁਧਿਆਣਾ ਪੁਲੀਸ ਨੇ ਇਕ ਔਰਤ ਦੀ ਸ਼ਿਕਾਇਤ ‘ਤੇ ਅੱਜ ਜਬਰ-ਜਨਾਹ ਦਾ ਕੇਸ ਦਰਜ ਕਰ ਲਿਆ ਹੈ। ਇਹ ਔਰਤ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕਰ ਰਹੀ ਸੀ ਜਿਸ ‘ਤੇ ਲੁਧਿਆਣਾ ਦੀ ਅਦਾਲਤ ਨੇ 7 ਜੁਲਾਈ ਨੂੰ ਲੁਧਿਆਣਾ ਪੁਲੀਸ ਨੂੰ ਸਖਤ ਹੁਕਮ ਦਿੱਤੇ ਸਨ ਕਿ ਔਰਤ ਦੀ ਸ਼ਿਕਾਇਤ ਦੇ ਅਧਾਰ ‘ਤੇ ਕੇਸ ਦਰਜ ਕਰ ਕੇ 15 ਜੁਲਾਈ ਤਕ ਅਦਾਲਤ ਨੂੰ ਜਵਾਬ ਦਿੱਤਾ ਜਾਵੇ। ਇਸ ‘ਤੇ ਅੱਜ ਕਾਰਵਾਈ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਸ ਦੇ ਭਰਾ ਕਰਮਜੀਤ ਸਿੰਘ, ਪੀਏ ਗੋਗੀ ਸ਼ਰਮਾ, ਦੂਜੇ ਭਰਾ ਪਰਮਜੀਤ ਸਿੰਘ, ਬਲਜਿੰਦਰ ਕੌਰ, ਸੁਖਚੈਨ ਸਿੰਘ ਤੇ ਜਸਬੀਰ ਕੌਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।Source link