ਭਾਰਤ ਦੀ ਸਭ ਤੋਂ ਪਹਿਲੀ ਕਰੋਨਾ ਮਰੀਜ਼ ਨੂੰ ਮੁੜ ਕਰੋਨਾ

ਭਾਰਤ ਦੀ ਸਭ ਤੋਂ ਪਹਿਲੀ ਕਰੋਨਾ ਮਰੀਜ਼ ਨੂੰ ਮੁੜ ਕਰੋਨਾ
ਭਾਰਤ ਦੀ ਸਭ ਤੋਂ ਪਹਿਲੀ ਕਰੋਨਾ ਮਰੀਜ਼ ਨੂੰ ਮੁੜ ਕਰੋਨਾ


ਤ੍ਰਿਸੂਰ (ਕੇਰਲਾ), 13 ਜੁਲਾਈ

ਭਾਰਤ ਦੀ ਪਹਿਲੀ ਕੋਵਿਡ-19 ਮਰੀਜ਼ ਨੂੰ ਮੁੜ ਕਰੋਨਾ ਹੋ ਗਿਆ ਹੈ। ਡੀਐੱਮਓ ਡਾ. ਕੇਜੇ ਰੀਨਾ ਨੇ ਦੱਸਿਆ ਕਿ ਭਾਰਤ ਦੀ ਪਹਿਲੀ ਕਰੋਨਾ ਮਰੀਜ਼ ਦਾ ਆਰਟੀ-ਪੀਸੀਆਰ ਟੈਸਟ ਪਾਜ਼ੇਟਿਵ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਮਰੀਜ਼ ਨੇ ਅਗਲੀ ਪੜ੍ਹਾਈ ਲਈ ਦਿੱਲੀ ਜਾਣ ਵਾਸਤੇ ਟੈਸਟ ਕਰਵਾਇਆ ਤਾਂ ਉਹ ਪਾਜ਼ੇਟਿਵ ਨਿਕਲੀ। ਡਾਕਟਰਾਂ ਮੁਤਾਬਕ ਇਸ ਸਮੇਂ ਉਹ ਘਰ ਵਿੱਚ ਇਕਾਂਤਵਸ ਵਿੱਚ ਹੈ ਤੇ ਉਸ ਦੀ ਸਿਹਤ ਠੀਕ ਹੈ। 30 ਜਨਵਰੀ 2020 ਨੂੰ ਵੁਹਾਨ ਯੂਨੀਵਰਸਿਟੀ ਦੇ ਤੀਜੇ ਸਾਲ ਦੀ ਮੈਡੀਕਲ ਵਿਦਿਆਰਥੀ ਜਦੋਂ ਸਮੈਸਟਰ ਛੁੱਟੀਆਂ ਦੌਰਾਨ ਭਾਰਤ ਆਈ ਸੀ ਤਾਂ ਕਰੋਨਾ ਟੈਸਟ ਦੌਰਾਨ ਉਹ ਪਾਜ਼ੇਟਿਵ ਨਿਕਲੀ ਤੇ ਇਸ ਤਰ੍ਹਾਂ ਉਹ ਦੇਸ਼ ਦੀ ਪਹਿਲੀ ਕਰੋਨਾ ਮਰੀਜ਼ ਬਣੀ। ਤ੍ਰਿਸੂਰ ਮੈਡੀਕਲ ਕਾਲਜ ਹਸਪਤਾਲ ਵਿੱਚ ਤਕਰੀਬਨ ਤਿੰਨ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਉਸ ਦਾ ਟੈਸਟ ਨੈਗੇਟਿਵ ਆਇਆ ਸੀ ਤੇ 20 ਫਰਵਰੀ 2020 ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।Source link