ਇਰਾਕ ਦੇ ਹਸਪਤਾਲ ’ਚ ਲੱਗੀ ਅੱਗ ਨਾਲ 64 ਮੌਤਾਂ

ਇਰਾਕ ਦੇ ਹਸਪਤਾਲ ’ਚ ਲੱਗੀ ਅੱਗ ਨਾਲ 64 ਮੌਤਾਂ
ਇਰਾਕ ਦੇ ਹਸਪਤਾਲ ’ਚ ਲੱਗੀ ਅੱਗ ਨਾਲ 64 ਮੌਤਾਂ


ਬਗ਼ਦਾਦ, 13 ਜੁਲਾਈ

ਇਰਾਕ ਦੇ ਇਕ ਹਸਪਤਾਲ ਦੇ ਕਰੋਨਾ ਵਾਰਡ ਵਿਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 64 ਹੋ ਗਈ ਹੈ। 100 ਤੋਂ ਵੱਧ ਲੋਕ ਇਸ ਘਟਨਾ ਵਿਚ ਜ਼ਖਮੀ ਵੀ ਹੋਏ ਹਨ। ਅੱਗ ਮੁਲਕ ਦੇ ਦੱਖਣ ਵਿਚ ਸਥਿਤ ਅਲ-ਹੁਸੈਨ ਟੀਚਿੰਗ ਹਸਪਤਾਲ ਵਿਚ ਲੱਗੀ। ਗੁੱਸੇ ਵਿਚ ਆਏ ਮਰੀਜ਼ਾਂ ਦੇ ਰਿਸ਼ਤੇਦਾਰ ਅਜੇ ਵੀ ਆਪਣੇ ਕਰੀਬੀਆਂ ਨੂੰ ਹਸਪਤਾਲ ਵਿਚ ਤਲਾਸ਼ ਰਹੇ ਹਨ। ਮੌਕੇ ‘ਤੇ ਰੋ ਰਹੇ ਕਈ ਲੋਕਾਂ ਨੇ ਇਸ ਘਟਨਾ ਦਾ ਜ਼ਿੰਮਾ ਸਰਕਾਰ ਸਿਰ ਪਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਢਾਂਚਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ। ਅੱਗ ਬੁਝਾਊ ਅਮਲੇ ਦੇ ਕੋਲ ਪੂਰਾ ਸਾਜ਼ੋ-ਸਾਮਾਨ ਵੀ ਨਹੀਂ ਸੀ। ਅਧਿਕਾਰੀਆਂ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਸੀ ਤੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕਈਆਂ ਦਾ ਕਹਿਣਾ ਹੈ ਕਿ ਅੱਗ ਆਕਸੀਜਨ ਸਿਲੰਡਰ ਫਟਣ ਕਾਰਨ ਲੱਗੀ। ਇਸ ਵਾਰਡ ਵਿਚ ਕਰੀਬ 70 ਬੈੱਡ ਸਨ। -ਏਪੀSource link