ਪਾਕਿਸਤਾਨ: ਬੱਸ ’ਤੇ ਹੋਏ ‘ਹਮਲੇ’ ਵਿੱਚ 9 ਚੀਨੀ ਇੰਜਨੀਅਰਾਂ ਸਣੇ 13 ਮੌਤਾਂ

ਪਾਕਿਸਤਾਨ: ਬੱਸ ’ਤੇ ਹੋਏ ‘ਹਮਲੇ’ ਵਿੱਚ 9 ਚੀਨੀ ਇੰਜਨੀਅਰਾਂ ਸਣੇ 13 ਮੌਤਾਂ
ਪਾਕਿਸਤਾਨ: ਬੱਸ ’ਤੇ ਹੋਏ ‘ਹਮਲੇ’ ਵਿੱਚ 9 ਚੀਨੀ ਇੰਜਨੀਅਰਾਂ ਸਣੇ 13 ਮੌਤਾਂ


ਪੇਸ਼ਾਵਰ/ਪੇਈਚਿੰਗ, 14 ਜੁਲਾਈ

ਉਤਰ-ਪੱਛਮੀ ਪਾਕਿਸਤਾਨ ਦੇ ਪਹਾੜੀ ਖੇਤਰ ਵਿੱਚ ਉਸਾਰੀ ਕਾਮਿਆਂ ਨੂੰ ਲਿਜਾ ਰਹੀ ਬੱਸ ‘ਤੇ ਹੋਏ ‘ਹਮਲੇ’ ਵਿੱਚ 9 ਇੰਜਨੀਅਰਾਂ ਸਮੇਤ 13 ਜਣਿਆਂ ਦੀ ਮੌਤ ਹੋ ਗਈ। ਚੀਨ ਨੇ ਪਾਕਿਸਤਾਨ ਨੂੰ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਅੱਪਰ ਕੋਹਿਸਤਾਨ ਜ਼ਿਲ੍ਹੇ ਦੇ ਦਾਸੂ ਖੇਤਰ ਵਿੱਚ ਵਾਪਰੀ, ਜਿੱਥੇ ਚੀਨੀ ਇੰਜਨੀਅਰ ਅਤੇ ਉਸਾਰੀ ਕਾਮੇ ਬੰਨ੍ਹ ਬਣਾ ਰਹੇ ਹਨ। ਇਹ ਬੰਨ੍ਹ 60 ਅਰਬ ਅਮਰੀਕੀ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦਾ ਹਿੱਸਾ ਹੈ। ਡੀਸੀ ਮੁਹੰਮਦ ਆਰਿਫ਼ ਨੇ ਪਹਿਲਾਂ ਬਿਆਨ ਵਿੱਚ ਕਿਹਾ ਸੀ ਕਿ ਉਸਾਰੀ ਅਧੀਨ ਦਾਸੂ ਬੰਨ੍ਹ ਕੋਲੋਂ ਦੀ ਲੰਘ ਰਹੀ ਬੱਸ ਵਿੱਚ ਧਮਾਕਾ ਹੋ ਗਿਆ, ਜਿਸ ਵਿੱਚ 9 ਚੀਨੀ ਇੰਜਨੀਅਰ ਅਤੇ ਦੋ ਫਰੰਟੀਅਰ ਕੋਰ ਜਵਾਨਾਂ ਸਣੇ 13 ਜਣਿਆਂ ਦੀ ਮੌਤ ਹੋ ਗਈ। ਬੱਸ ਧਮਾਕੇ ਮਗਰੋਂ ਡੂੰਘੀ ਖੱਡ ਵਿੱਚ ਡਿੱਗ ਗਈ।Source link