ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਜੁਲਾਈ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਬਾਅਦ ਦੁਪਹਿਰ ਤਿੰਨ ਵਜੇ ਆਪਣੀ ਪਟਿਆਲਾ ਸਥਿਤ ਘਰ ਪਹੁੰਚੇ। ਇਸ ਮੌਕੇ ਜਿਥੇ ਕੁਝ ਕਾਂਗਰਸ ਆਗੂ ਤੇ ਵਿਧਾਇਕ ਪਹਿਲਾਂ ਤੋਂ ਹੀ ਉਨ੍ਹਾਂ ਦੀ ਕੋਠੀ ਦੇ ਬਾਹਰ ਮੌਜੂਦ ਸਨ, ਉੱਥੇ ਹੀ ਕੁਝ ਆਗੂ ਉਨ੍ਹਾਂ ਦੇ ਕਾਫਲੇ ਦੇ ਨਾਲ ਵੀ ਪੁੱਜੇ। ਸ੍ਰੀ ਇਸ ਮੌਕੇ ਰਾਜਾ ਵੜਿੰਗ, ਦਰਸ਼ਨ ਸਿੰਘ ਬਰਾੜ, ਸੁਰਜੀਤ ਸਿੰਘ ਧੀਮਾਨ, ਸ਼ੇਰ ਸਿੰਘ ਘੁਬਾਇਆ, ਦਵਿੰਦਰ ਸਿੰਘ ਘੁਬਾਇਆ, ਪ੍ਰੀਤਮ ਸਿੰਘ ਭੁੱਚੋ ਸਮੇਤ ਕਈ ਹੋਰ ਆਗੂ ਮੌਜੂਦ ਸਨ। ਦੂਜੇ ਬੰਨੇ ਅਜੇ ਤੱਕ ਪਟਿਆਲਾ ਸ਼ਹਿਰ ਜਾਂ ਜ਼ਿਲ੍ਹੇ ਦਾ ਕੋਈ ਵੀ ਕਾਂਗਰਸ ਆਗੂ ਨਵਜੋਤ ਸਿੱਧੂ ਦੇ ਘਰ ਨਹੀਂ ਪੁੱਜਿਆ। ਇਸ ਸਬੰਧੀ ਕਈ ਨੇਤਾਵਾਂ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਇਨ੍ਹਾਂ ਵਿੱਚੋਂ ਬਹੁਤਿਆਂ ਦਾ ਇਹੀ ਕਹਿਣਾ ਸੀ ਕਿ ਜੇ ਪਾਰਟੀ ਹਾਈ ਕਮਾਨ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਂਦੀ ਹੈ ਤਾਂ ਉਹ ਪਾਰਟੀ ਦੇ ਆਦੇਸ਼ਾਂ ਤਹਿਤ ਉਨ੍ਹਾਂ ਦਾ ਸਵਾਗਤ ਕਰਨਗੇ।