ਯੂਜੀਸੀ ਦਾ ਹੁਕਮ: ਯੂਨੀਵਰਸਿਟੀਆਂ ਤੇ ਕਾਲਜਾਂ ’ਚ ਪਹਿਲੇ ਸਾਲ ਦੇ ਦਾਖਲੇ 30 ਸਤੰਬਰ ਤੱਕ, ਨਵਾਂ ਅਕਾਦਮਿਕ ਸਾਲ ਪਹਿਲੀ ਅਕਤੂਬਰ ਤੋਂ

ਯੂਜੀਸੀ ਦਾ ਹੁਕਮ: ਯੂਨੀਵਰਸਿਟੀਆਂ ਤੇ ਕਾਲਜਾਂ ’ਚ ਪਹਿਲੇ ਸਾਲ ਦੇ ਦਾਖਲੇ 30 ਸਤੰਬਰ ਤੱਕ, ਨਵਾਂ ਅਕਾਦਮਿਕ ਸਾਲ ਪਹਿਲੀ ਅਕਤੂਬਰ ਤੋਂ


ਨਵੀਂ ਦਿੱਲੀ, 17 ਜੁਲਾਈਯੂਜੀਸੀ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪਹਿਲੇ ਸਾਲ ਦੇ ਦਾਖਲੇ 30 ਸਤੰਬਰ ਤੱਕ ਪੂਰੇ ਕਰਨ ਦਾ ਨਿਰਦੇਸ਼ ਦਿੱਤਾ ਹੈ। ਯੂਜੀਸੀ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਨਵਾਂ ਅਕਾਦਮਿਕ ਸੈਸ਼ਨ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਲਈ ਆਖਰੀ ਸਮੈਸਟਰ ਜਾਂ ਆਖਰੀ ਸਾਲ ਦੀਆਂ ਪ੍ਰੀਖਿਆਵਾਂ 31 ਅਗਸਤ ਤੱਕ ਕਰਵਾਉਣੀਆਂ ਲਾਜ਼ਮੀ ਹਨ। ਇਹ ਪ੍ਰੀਖਿਆਵਾਂ ਆਫਲਾਈਨ, ਆਨਲਾਈਨ ਜਾਂ ਦੋਵਾਂ ਤਰੀਕਿਆਂ ਨਾਲ ਲਈਆਂ ਜ ਸਕਦੀਆਂ ਹਨ। ਯੂਜੀਸੀ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਗ੍ਰੈਜੂਏਸ਼ਨ ਦੇ ਦਾਖਲਿਆਂ ਦੀ ਪ੍ਰਕਿਰਿਆ ਸੀਬੀਐੱਸਈ, ਆਈਸੀਐੱਸਈ, ਸਾਰੇ ਰਾਜਾਂ ਦੇ ਬੋਰਡਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣ ਮਗਰੋਂ ਸ਼ੁਰੂ ਹੋਵੇ। ਇਹ ਹਦਾਇਤ ਵੀ ਕੀਤੀ ਹੈ ਕਿ ਤਾਲਾਬੰਦੀ ਕਾਰਨ ਮਾਪਿਆਂ ਸਾਹਮਣੇ ਦਰਪੇਸ਼ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਦਾਖਲੇ ਰੱਦ ਹੋਣ ਦੇ ਮਾਮਲੇ ਵਿੱਚ ਵਿਆਰਥੀ ਦੀ ਪੂਰੀ ਫੀਸ ਵਾਪਸ ਕੀਤੀ ਜਾਵੇ।



Source link