ਹੈਤੀ ਦੇ ਮਰਹੂਮ ਰਾਸ਼ਟਰਪਤੀ ਦੀ ਪਤਨੀ ਬੁਲੇਟ ਪਰੂਫ ਜੈਕੇਟ ਪਾ ਕੇ ਦੇਸ਼ ਪਰਤੀ

ਹੈਤੀ ਦੇ ਮਰਹੂਮ ਰਾਸ਼ਟਰਪਤੀ ਦੀ ਪਤਨੀ ਬੁਲੇਟ ਪਰੂਫ ਜੈਕੇਟ ਪਾ ਕੇ ਦੇਸ਼ ਪਰਤੀ


ਪੋਰਟ ਆਫ ਪ੍ਰਿੰਸ (ਹੈਤੀ), 18 ਜੁਲਾਈ

7 ਜੁਲਾਈ ਦੇ ਹਮਲੇ ਵਿੱਚ ਜ਼ਖਮੀ ਹੋਈ ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ ਦੀ ਪਤਨੀ ਮਾਰਟਿਨ ਮੋਇਸੇ ਕੈਰੇਬੀਅਨ ਦੇਸ਼ ਪਰਤ ਆਈ ਹੈ। ਹਮਲੇ ਵਿੱਚ ਰਾਸ਼ਟਰਪਤੀ ਦੀ ਮੌਤ ਹੋ ਗਈ ਸੀ। ਮਾਰਟਿਨ ਨੇ ਜਨਤਕ ਤੌਰ ‘ਤੇ ਕੋਈ ਬਿਆਨ ਨਹੀਂ ਦਿੱਤਾ। ਉਹ ਕਾਲੇ ਕੱਪੜਿਆਂ ਤੇ ਮਾਸਕ ਪਾ ਕੇ ਆਪਣੇ ਨਿੱਜੀ ਹਵਾਈ ਜਹਾਜ਼ ਤੋਂ ਦੇਸ਼ ਪਰਤੀ। ਉਸ ਨੇ ਇਸ ਦੌਰਾਨ ਕਾਲੀ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ। ਹੈਤੀ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਮਾਰਟਿਨ ਮਿਆਮੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹੈਤੀ ਪਹੁੰਚੀ ਹੈ।



Source link