ਜਾਸੂਸੀ ਨਾਲ ਸਬੰਧਤ ਰਿਪੋਰਟ ਭਾਰਤੀ ਲੋਕਤੰਤਰ ਨੂੰ ਢਾਹ ਲਾਉਣ ਦੀ ਕੋਸ਼ਿਸ਼: ਵੈਸ਼ਨਵ

ਜਾਸੂਸੀ ਨਾਲ ਸਬੰਧਤ ਰਿਪੋਰਟ ਭਾਰਤੀ ਲੋਕਤੰਤਰ ਨੂੰ ਢਾਹ ਲਾਉਣ ਦੀ ਕੋਸ਼ਿਸ਼: ਵੈਸ਼ਨਵ
ਜਾਸੂਸੀ ਨਾਲ ਸਬੰਧਤ ਰਿਪੋਰਟ ਭਾਰਤੀ ਲੋਕਤੰਤਰ ਨੂੰ ਢਾਹ ਲਾਉਣ ਦੀ ਕੋਸ਼ਿਸ਼: ਵੈਸ਼ਨਵ


ਨਵੀਂ ਦਿੱਲੀ, 19 ਜੁਲਾਈ

ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਜਾਸੂਸੀ ਨਾਲ ਸਬੰਧਤ ਮੀਡੀਆ ਰਿਪੋਰਟ ਭਾਰਤੀ ਲੋਕਤੰਤਰ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ। ਇਹ ਗੱਲ ਅੱਜ ਲੋਕ ਸਭਾ ਵਿਚ ਸੂਚਨਾ ਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਹੀ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿਚ ਕੰਟਰੋਲ ਤੇ ਨਿਗਰਾਨੀ ਦੀ ਵਿਵਸਥਾ ਪਹਿਲਾਂ ਤੋਂ ਹੀ ਉਪਲਬਧ ਹੈ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਨਿਗਰਾਨੀ ਕਰਨਾ ਸੰਭਵ ਨਹੀਂ ਹੈ। ਕੇਂਦਰੀ ਮੰਤਰੀ ਵੈਸ਼ਨਵ ਨੇ ਕਿਹਾ, ‘ਲੰਘੀ ਰਾਤ ਇੱਕ ਵੈੱਬ ਪੋਰਟਲ ਵੱਲੋਂ ਬੇਹੱਦ ਸਨਸਨੀਖੇਜ਼ ਖ਼ਬਰ ਪ੍ਰਕਾਸ਼ਿਤ ਕੀਤੀ ਗਈ। ਇਹ ਪ੍ਰੈੱਸ ਰਿਪੋਰਟ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਸਾਹਮਣੇ ਆਈ। ਇਹ ਸਬੱਬ ਨਹੀਂ ਹੋ ਸਕਦਾ। ਅਤੀਤ ‘ਚ ਵਿੱਚ ਵੱਟਸਐਪ ‘ਤੇ ਪੈਗਾਸਸ ਦੀ ਵਰਤੋਂ ਕਰਨ ਦਾ ਦਾਅਵਾ ਸਾਹਮਣੇ ਆਇਆ। ਇਨ੍ਹਾਂ ਖ਼ਬਰਾਂ ਦਾ ਤਰਕਸੰਗਤ ਆਧਾਰ ਨਹੀਂ ਹੈ ਅਤੇ ਸਾਰੇ ਪੱਖਾਂ ਨੇ ਇਸ ਤੋਂ ਨਾਂਹ ਕੀਤੀ ਹੈ।’ ਸਰਕਾਰ ਵੱਲੋਂ ਕਿਹਾ ਗਿਆ, ‘ਇਸ ਦਾ ਕੋਈ ਠੋਸ ਆਧਾਰ ਨਹੀਂ ਹੈ ਜਾਂ ਇਸ ਨਾਲ ਸਬੰਧਤ ਕੋਈ ਸਚਾਈ ਨਹੀਂ ਹੈ।’ -ਪੀਟੀਆਈSource link