ਟੋਕੀਓ, 23 ਜੁਲਾਈ
ਭਾਰਤ ਨੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕਸ ਆਪਣੀ ਸ਼ੁਰੂਆਤ ਕੀਤੀ, ਜਦੋਂ ਤਗਮੇ ਦੀ ਆਸ ਦੀਪਿਕਾ ਕੁਮਾਰੀ ਤੀਰਅੰਦਾਜ਼ੀ ਮੁਕਾਬਲੇ ਦੇ ਮਹਿਲਾ ਵਿਅਕਤੀਗਤ ਰਿਕਰਵ ਰੈਂਕਿੰਗ ਗੇੜ ਵਿੱਚ ਨੌਵੇਂ ਸਥਾਨ ‘ਤੇ ਰਹੀ। ਯੁਮੇਨੋਸ਼ਿਮਾ ਪਾਰਕ ਵਿਖੇ ਹੋਏ ਮੁਕਾਬਲੇ ਵਿਚ ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਨੇ ਪਹਿਲੇ ਹਾਫ ਵਿਚ 334 ਅਤੇ ਦੂਜੇ ਅੱਧ ਵਿਚ 329 ਅੰਕਾਂ ਦੀ ਮਦਦ ਨਾਲ 663 ਅੰਕ ਬਣਾਏ। ਉਸ ਨੇ 72 ਵਿਚੋਂ 30 ਵਾਰ ਪੂਰੇ 10 ਅੰਕ ਪ੍ਰਾਪਤ ਕੀਤੇ। ਪਹਿਲੇ ਤਿੰਨ ਸਥਾਨਾਂ ‘ਤੇ ਕੋਰੀਆ ਦੇ ਤੀਰਅੰਦਾਜ਼ਾਂ ਦਾ ਦਬਦਬਾ ਰਿਹਾ।