ਯੇਰੂਸ਼ਲਮ, 24 ਜੁਲਾਈਨਿਗਰਾਨੀ ਸਾਫਟਵੇਅਰ ਪੈਗਾਸਸ ਕਾਰਨ ਪੈਦਾ ਹੋਏ ਵਿਵਾਦ ਦੌਰਾਨ ਇਜ਼ਰਾਈਲੀ ਸਾਈਬਰ ਸਕਿਓਰਿਟੀ ਕੰਪਨੀ ਐੱਨਐੱਸਓ ਗਰੁੱਪ ਨੇ ਇਹ ਕਹਿ ਕੇ ਆਪਣਾ ਬਚਾਅ ਕੀਤਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਤੇ ਖੁਫ਼ੀਆ ੲੇਜੰਸੀਆਂ ਕੋਲ ਅਜਿਹੀ ਤਕਨੀਕ ਦੀ ਬਦੌਲਤ ਹੀ ਦੁਨੀਆ ਭਰ ਦੇ ਲੱਖਾਂ ਲੋਕ ਰਾਤ ਨੂੰ ਸੁੱਖ ਦੀ ਨੀਂਦ ਸੌਂਦੇ ਹਨ ਤੇ ਬੇਫਿਕਰੀ ਨਾਲ ਘੰਮਦੇ-ਫਿਰਦੇ ਹਨ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਤਕਨਾਲੋਜੀ ਦਾ ਨਾ ਸੰਚਾਲਨ ਨਹੀਂ ਕਰਦੀ ਹੈ ਅਤੇ ਨਾ ਹੀ ਆਪਣੇ ਗਾਹਕਾਂ ਦੁਆਰਾ ਇਕੱਤਰ ਕੀਤੇ ਡੇਟਾ ਤੱਕ ਪਹੁੰਚਦੀ ਹੈ।