ਭਵਾਨੀਗੜ੍ਹ: ਔਰਤਾਂ ਨੂੰ ਮੁਫ਼ਤ ਬੱਸ ਸਹੂਲਤ ਕਾਰਨ ਪ੍ਰਾਈਵੇਟ ਅਪਰੇਟਰਾਂ ਦਾ ਦੀਵਾਲਾ ਨਿਕਲਿਆ

ਭਵਾਨੀਗੜ੍ਹ: ਔਰਤਾਂ ਨੂੰ ਮੁਫ਼ਤ ਬੱਸ ਸਹੂਲਤ ਕਾਰਨ ਪ੍ਰਾਈਵੇਟ ਅਪਰੇਟਰਾਂ ਦਾ ਦੀਵਾਲਾ ਨਿਕਲਿਆ


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 24 ਜੁਲਾਈ

ਅੱਜ ਇਥੇ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗਮਦੂਰ ਸਿੰਘ ਫੱਗੂਵਾਲਾ ਦੀ ਅਗਵਾਈ ਹੇਠ ਅਪਰੇਟਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਟਰਾਂਸਪੋਰਟਰਾਂ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗਮਦੂਰ ਸਿੰਘ ਫੱਗੂਵਾਲਾ, ਸਰਪ੍ਰਸਤ ਧਰਮਿੰਦਰ ਕੁਮਾਰ ਸੁਨਾਮ, ਮੀਤ ਪ੍ਰਧਾਨ ਜੋਗਿੰਦਰ ਸਿੰਘ ਮੇਲੀ, ਜਨਰਲ ਸਕੱਤਰ ਕਰਮਜੀਤ ਸਿੰਘ ਸੋਹੀ, ਖਜ਼ਾਨਚੀ ਦਿਆਕਰਨ ਸਿੰਘ ਘੁਮਾਣ, ਪ੍ਰੈਸ ਸਕੱਤਰ ਭੁਪਿੰਦਰ ਸਿੰਘ ਰੰਧਾਵਾ, ਕਮੇਟੀ ਮੈਂਬਰ ਹਰਵਿੰਦਰ ਸਿੰਘ ਧਾਲੀਵਾਲ ਅਤੇ ਰਾਮ ਲਾਲ ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਅਪਰੈਲ ਤੋਂ ਔਰਤਾਂ ਲਈ ਮੁਫ਼ਤ ਬੱਸ ਸਫਰ ਕਰਨ ਨਾਲ ਕਰੋਨਾ ਦੀ ਬਿਮਾਰੀ ਦੌਰਾਨ ਘਾਟੇ ਵਿੱਚ ਜਾ ਰਿਹਾ ਪ੍ਰਾਈਵੇਟ ਬੱਸਾਂ ਦਾ ਕਾਰੋਬਾਰ ਬਿਲਕੁੱਲ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਨਿਰੋਲ ਚੋਣ ਸਟੰਟ ਹੈ ਅਤੇ ਇਸ ਫੈਸਲੇ ਨੇ ਪ੍ਰਾਈਵੇਟ ਬੱਸਾਂ ਤੋਂ ਇਲਾਵਾ ਸਰਕਾਰੀ ਬੱਸਾਂ ਦਾ ਧੰਦਾ ਵੀ ਬਰਬਾਦ ਕਰ ਦੇਣਾ ਹੈ।



Source link