ਓਲੰਪਿਕਸ: ਆਸਟਰੇਲੀਆ ਨੇ ਭਾਰਤ ਨੂੰ 7-1 ਨਾਲ ਹਰਾਇਆ, ਮੈਚ ’ਚ ਗੁਆਚੀ ਗਾਂ ਵਰਗੀ ਹਾਲਤ ਰਹੀ ਭਾਰਤੀ ਖਿਡਾਰੀਆਂ ਦੀ

ਓਲੰਪਿਕਸ: ਆਸਟਰੇਲੀਆ ਨੇ ਭਾਰਤ ਨੂੰ 7-1 ਨਾਲ ਹਰਾਇਆ, ਮੈਚ ’ਚ ਗੁਆਚੀ ਗਾਂ ਵਰਗੀ ਹਾਲਤ ਰਹੀ ਭਾਰਤੀ ਖਿਡਾਰੀਆਂ ਦੀ
ਓਲੰਪਿਕਸ: ਆਸਟਰੇਲੀਆ ਨੇ ਭਾਰਤ ਨੂੰ 7-1 ਨਾਲ ਹਰਾਇਆ, ਮੈਚ ’ਚ ਗੁਆਚੀ ਗਾਂ ਵਰਗੀ ਹਾਲਤ ਰਹੀ ਭਾਰਤੀ ਖਿਡਾਰੀਆਂ ਦੀ

ਟੋਕੀਓ, 25 ਜੁਲਾਈ ਇਥੇ ਓਲੰਪਿਕਸ ਵਿੱਚ ਆਸਟਰੇਲੀਆ ਖ਼ਿਲਾਫ਼ ਆਪਣੇ ਪੂਲ ਏ ਦੇ ਦੂਜੇ ਹਾਕੀ ਮੈਚ ਵਿੱਚ ਭਾਰਤ ਨੂੰ 7-1 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਖ਼ਿਲਾਫ਼ ਭਾਰਤੀ ਟੀਮ ਖੇਡਣਾ ਭੁੱਲ ਗਈ ਤੇ ਇੰਝ ਲੱਗ ਰਿਹਾ ਸੀ ਕਿ ਭਾਰਤੀ ਖਿਡਾਰੀਆਂ ਨੇ ਪਹਿਲੀ ਵਾਰ ਹਾਕੀ ਫੜੀ ਹੈ। ਸਾਰੇ ਮੈਚ ਵਿੱਚ ਹਰ ਪਾਸੇ ਆਸਟਰੇਲੀਆ ਦੇ ਖਿਡਾਰੀ ਛਾਏ ਰਹੇ ਤੇ ਭਾਰਤੀ ਟੀਮ ਦੀ ਹਾਲਤ ਗੁਆਚੀ ਗਾਂ ਵਰਗੀ ਰਹੀ।ਆਸਟਰੇਲੀਆ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਦੁਨੀਆ ਦੀ ਨੰਬਰ ਇਕ ਟੀਮ ਦੇ ਡੇਨੀਅਲ ਬੀਲ (10 ਵੇਂ ਮਿੰਟ), ਜੋਸ਼ੁਆ ਬੈਲਟਜ਼ (26 ਵੇਂ), ਐਂਡਰਿਊ ਫਲਿਨ ਓਗਿਲਵੀ (23 ਵੇਂ), ਜੇਰੇਮੀ ਹੇਵਰਡ (21 ਵੇਂ), ਬਲੇਕ ਗੋਵਰਜ਼ (40 ਵੇਂ, 42 ਵੇਂ) ਅਤੇ ਟਿਮ ਬ੍ਰਾਂਡ (51 ਵੇਂ) ਨੇ ਗੋਲ ਕੀਤੇ। ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਬੀਤੇ ਦਿਨ ਉਸ ਨੇ ਜਪਾਨ ਨੂੰ ਮਾਤ ਦਿੱਤੀ ਸੀ। ਭਾਰਤ ਦਾ ਇਕਲੌਤਾ ਗੋਲ 34ਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਕੀਤਾ। ਭਾਰਤ ਦੀ ਦੋ ਮੈਚਾਂ ਵਿੱਚ ਇਹ ਪਹਿਲੀ ਹਾਰ ਹੈ। ਬੀਤੇ ਦਿਨ ਉਸ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।Source link