ਭੂਪੇਨ ਬੋਰਾ ਅਸਾਮ ਕਾਂਗਰਸ ਦੇ ਪ੍ਰਧਾਨ ਨਿਯੁਕਤ

ਭੂਪੇਨ ਬੋਰਾ ਅਸਾਮ ਕਾਂਗਰਸ ਦੇ ਪ੍ਰਧਾਨ ਨਿਯੁਕਤ


ਨਵੀਂ ਦਿੱਲੀ: ਕਾਂਗਰਸ ਨੇ ਅੱਜ ਭੂਪੇਨ ਬੋਰਾ ਨੂੰ ਪਾਰਟੀ ਦੀ ਅਸਾਮ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਭੂਪੇਨ ਇਸ ਅਹੁਦੇ ਲਈ ਰਾਜ ਸਭਾ ਮੈਂਬਰ ਰਿਪੁਨ ਬੋਰਾ ਦੀ ਥਾਂ ਲੈਣਗੇ। ਰਾਣਾ ਗੋਸਵਾਮੀ, ਕੇ.ਡੀ. ਪੁਰਕਾਸਥਾ ਅਤੇ ਜਾਕਿਰ ਹੁਸੈਨ ਸਿਕਦਰ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਹੈ। ਬਿਆਨ ‘ਚ ਇਹ ਵੀ ਦੱਸਿਆ ਕਿ ਭੂਪੇਨ ਬੋਰਾ ਤੇ ਰਾਣਾ ਗੋਸਵਾਮੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰਾਂ ਵਜੋਂ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾ ਰਿਹਾ ਹੈ। -ਪੀਟੀਆਈ



Source link