ਸੋਮਵਾਰ ਨੂੰ ਔਰਤਾਂ ਚਲਾਉਣਗੀਆਂ ਕਿਸਾਨ ਸੰਸਦ

ਸੋਮਵਾਰ ਨੂੰ ਔਰਤਾਂ ਚਲਾਉਣਗੀਆਂ ਕਿਸਾਨ ਸੰਸਦ


ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 25 ਜੁਲਾਈ

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 26 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਅੱਠ ਮਹੀਨੇ ਹੋ ਜਾਣਗੇ। ਇਸ ਅਰਸੇ ਦੌਰਾਨ ਕਿਸਾਨਾਂ ਨੇ ਮੀਂਹ, ਹਨੇਰੀ, ਤੂਫਾਨ, ਸਰਦੀ, ਗਰਮੀ ਤੇ ਹਰ ਕੁਦਰਤੀ ਦੁਸ਼ਵਾਰੀ ਦਾ ਸਾਹਮਣਾ ਕਰਨ ਤੋਂ ਇਲਾਵਾ ਸਰਕਾਰੀ ਚਾਲਾਂ ਅਤੇ ਜਬਰ ਦਾ ਸਾਹਮਣਾ ਸਬਰ, ਸਿਦਕ ਅਤੇ ਸ਼ਾਂਤਮਈ ਤਰੀਕੇ ਨਾਲ ਕੀਤਾ।

ਕਿਸਾਨ ਅੰਦੋਲਨ ਹਰ ਦਿਨ ਮਜ਼ਬੂਤ ਤੇ ਵਿਆਪਕ ਹੋ ਰਿਹਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਕੱਲ੍ਹ ਨੂੰ ਜੰਤਰ ਮੰਤਰ ਵਿਖੇ ਚੱਲਣ ਵਾਲੀ ‘ਕਿਸਾਨ ਸੰਸਦ’ ਦੀ ਸਮੁੱਚੀ ਕਾਰਵਾਈ ਔਰਤਾਂ ਚਲਾਉਣਗੀਆਂ। ਸੰਗਰੂਰ, ਮਾਨਸਾ, ਬਰਨਾਲਾ, ਬਠਿੰਡਾ, ਰੋਪੜ, ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਸਮੇਤ ਪੰਜਾਬ ਤੋਂ ਕਿਸਾਨ-ਔਰਤਾਂ ਦੇ ਕਾਫ਼ਲੇ ਦਿੱਲੀ ਦੇ ਮੋਰਚਿਆਂ ‘ਚ ਪਹੁੰਚ ਚੁੱਕੇ ਹਨ।



Source link