ਮੁਕੇਰੀਆਂ: ਭਾਜਪਾ ਦੇ ਕਿਸਾਨ ਸੈੱਲ ਦੀ ਮੀਟਿੰਗ ਦੇ ਬਾਹਰ ਕਿਸਾਨ ਡਟੇ, ਮਹੌਲ ਤਣਾਅਪੂਰਨ

ਮੁਕੇਰੀਆਂ: ਭਾਜਪਾ ਦੇ ਕਿਸਾਨ ਸੈੱਲ ਦੀ ਮੀਟਿੰਗ ਦੇ ਬਾਹਰ ਕਿਸਾਨ ਡਟੇ, ਮਹੌਲ ਤਣਾਅਪੂਰਨ


ਜਗਜੀਤ ਸਿੰਘ

ਮੁਕੇਰੀਆਂ, 27 ਜੁਲਾਈ

ਭਾਜਪਾ ਦੇ ਕਿਸਾਨ ਸੈੱਲ ਦੀ ਇਥੋਂ ਦੇ ਮੌਨਸਰ ਮੈਦਾਨ ‘ਚ ਹੋ ਰਹੀ ਮੀਟਿੰਗ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਗੇਟ ਅੱਗੇ ਲਾਏ ਧਰਨੇ ਕਾਰਨ ਮਹੌਲ ਤਣਾਅਪੂਰਨ ਹੋ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਵਲੋਂ ਵੀ ਕਥਿਤ ਢਿੱਲ ਵਰਤੀ ਜਾ ਰਹੀ ਹੈ ਅਤੇ ਕਿਸਾਨਾਂ ਵਲੋਂ ਭਾਜਪਾ ਆਗੂਆਂ ਨੂੰ ਮੀਟਿੰਗ ਬੰਦ ਕਰਕੇ ਸ਼ਾਂਤੀ ਨਾਲ ਜਾਣ ਦਿੱਤੀ ਚੇਤਾਵਨੀ ਦੇ ਬਾਵਜੂਦ ਮੀਟਿੰਗ ਜਾਰੀ ਹੈ। ਉਧਰ ਭਾਜਪਾ ਵਲੋਂ ਵੀ ਕਿਸੇ ਸੰਭਾਵੀ ਟਕਰਾਅ ਦੇ ਮੱਦੇਨਜ਼ਰ ਤਿਆਰੀ ਕੀਤੀ ਗਈ ਹੈ।



Source link