ਨਵੀਂ ਦਿੱਲੀ, 28 ਜੁਲਾਈਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਅੱਜ ਇਥੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਮਨੁੱਖੀ ਸਨਮਾਨ, ਬਰਾਬਰ ਦੇ ਮੌਕੇ, ਕਾਨੂੰਨ ਦੇ ਸਾਸ਼ਨ, ਧਾਰਮਿਕ ਤੇ ਮੌਲਿਕ ਆਜ਼ਾਦੀ ‘ਚ ਯਕੀਨ ਰੱਖਦੇ ਹਨ। ਉਨ੍ਹਾਂ ਅੱਜ ਸਿਵਲ ਸੁਸਾਇਟੀਆਂ ਦੇ ਨੇਤਾਵਾਂ ਨਾਲ ਬੈਠਕ ਵਿੱਚ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੁਨੀਆ ਦੀ ਸਭ ਤੋਂ ਅਹਿਮ ਭਾਈਵਾਲੀਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ,’ ਸਾਡਾ ਮੰਨਣਾ ਹੈ ਕਿ ਸਾਰੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਹੱਕ ਹੈ ਤੇ ਸਮੇਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਚਾਹੇ ਆਵਾਜ਼ ਉਠਾਉਣ ਵਾਲੇ ਕੋਈ ਵੀ ਹੋਣ।