ਪਿਤਾ ਵੱਲੋਂ ਪੁੱਤਰ ਦੀ ਗਲ ਘੁੱਟ ਕੇ ਹੱਤਿਆ

ਪਿਤਾ ਵੱਲੋਂ ਪੁੱਤਰ ਦੀ ਗਲ ਘੁੱਟ ਕੇ ਹੱਤਿਆ
ਪਿਤਾ ਵੱਲੋਂ ਪੁੱਤਰ ਦੀ ਗਲ ਘੁੱਟ ਕੇ ਹੱਤਿਆ


ਕੌਸ਼ਾਂਬੀ(ਉੱਤਰ ਪ੍ਰਦੇਸ਼), 29 ਜੁਲਾਈ

ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ ਵਿੱਚ ਇਕ ਵਿਅਕਤੀ ਨੇ ਵੀਰਵਾਰ ਨੂੰ ਆਪਣੇੇ ਪੁੱਤਰ ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐੱਸਐੱਸਪੀ ਕੌਸ਼ਾਂਬੀ ਸਮਰ ਬਹਾਦੁਰ ਸਿੰਘ ਨੇ ਦੱਸਿਆ ਕਿ ਕਸੀਆ ਪਿੰਡ ਦਾ ਵਸਨੀਕ ਸ਼ੰਭੂ ਸ਼ਰਾਬ ਪੀਣ ਦਾ ਆਦੀ ਹੈ। ਵੀਰਵਾਰ ਦੁਪਹਿਰੇ ਉਸ ਨੇ ਮਾਮੂਲੀ ਜਿਹੀ ਤਕਰਾਰ ਬਾਅਦ ਆਪਣੇ ਪੁੱਤਰ ਪੰਚੂ (14) ਦੀ ਗਲ ਘੁੱਟ ਕੇ ਹੱਤਿਆ ਕਰ ਦਿੱਤੀ। -ੲੇਜੰਸੀSource link