ਨਵੀਨ ਪੰਚਾਲ
ਗੁਰੂਗ੍ਰਾਮ, 29 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕਰਦਿਆਂ ਬਿਲਡਰ ਰਾਜ ਸਿੰਘ ਗਹਿਲੋਤ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ 200 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਜਾਅਲਸਾਜ਼ੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਡਾਇਰੈਕਟੋਰੇਟ ਦੀ ਟੀਮ ਉਸ ਤੋਂ ਪੁੱਛ ਪੜਤਾਲ ਲਈ ਰਿਮਾਂਡ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਗਹਿਲੋਤ ਗੁਰੂਗ੍ਰਾਮ ਵਿੱਚ ਐਂਬੀਏਂਸ ਮਾਲ ਸਮੇਤ ਐੱਨਸੀਆਰ ਵਿੱਚ ਕਈ ਪ੍ਰਾਜੈਕਟ ਚਲਾਏ ਹਨ, ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹੈ।