ਬੇਅੰਤ ਸਿੰਘ ਸੰਧੂ
ਪੱਟੀ, 30 ਜੁਲਾਈ
ਇਲਾਕੇ ਦੇ ਪਿੰਡ ਚੂਸਲੇਵੜ ਨਜ਼ਦੀਕ ਕਾਰ ਤੇ ਜਗਾੜੂ ਰਿਕਸ਼ੇ ਦਰਮਿਆਨ ਅੱਜ ਸਵੇਰੇ ਟੱਕਰ ਵਿੱਚ ਦਾਦਾ-ਦਾਦੀ ਤੇ ਪੋਤਰੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੇਸ਼ਮ ਸਿੰਘ ਤੇ ਦਰਸ਼ਨ ਕੌਰ ਅਤੇ ਪ੍ਰਿੰਸਪਾਲ ਸਿੰਘ (10) ਵਾਸੀ ਚੂਸਲੇਵੜ ਵਜੋਂ ਹੋਈ ਹੈ। ਮਰਨ ਵਾਲੇ ਮਜ਼ਦੂਰ ਪਰਿਵਾਰ ਦੇ ਮੈਂਬਰ ਸਨ। ਹਾਦਸਾ ਭਿਆਨਕ ਹੋਣ ਕਰਕੇ ਦਾਦੇ-ਪੋਤਰੇ ਦੀ ਮੌਤ ਮੌਕੇ ‘ਤੇ ਹੋ ਗਈ ਤੇ ਗੰਭੀਰ ਜਖ਼ਮੀ ਦਰਸ਼ਨ ਕੌਰ ਨੂੰ ਸਿਵਲ ਹਸਪਤਾਲ ਪੱਟੀ ਅੰਦਰ ਲਿਆਂਦਾ ਗਿਆ, ਜਿਸ ਨੂੰ ਇਲਾਜ ਲਈ ਡਾਕਟਰਾਂ ਨੇ ਰੈਫਰ ਕਰ ਦਿੱਤਾ ਤੇ ਪਰ ਉਸਦੀ ਰਸਤੇ ਵਿੱਚ ਮੌਤ ਹੋ ਗਈ। ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਰੇਹੜੇ ਦਾ ਪ੍ਰਬੰਧ ਕਰਕੇ ਲਾਸ਼ਾਂ ਸਿਵਲ ਹਸਪਤਾਲ ਪੱਟੀ ਲਿਆਂਦੀਆਂ ਗਈਆਂ। ਪੁਲੀਸ ਵੱਲੋਂ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।