ਐੱਨਐੱਸਓ ਨੇ ਆਪਣੇ ਸਰਕਾਰੀ ਗਾਹਕਾਂ ਨੂੰ ਪੈਗਾਸਸ ਦੀ ਵਰਤੋਂ ਤੋਂ ਰੋਕਿਆ, ਸਪਾਈਵੇਅਰ ਦੁਰਵਰਤੋਂ ਦੇ ਦਾਅਵਿਆਂ ਮਗਰੋਂ ਲਾਉਣੀ ਪਈ ਰੋਕ

ਐੱਨਐੱਸਓ ਨੇ ਆਪਣੇ ਸਰਕਾਰੀ ਗਾਹਕਾਂ ਨੂੰ ਪੈਗਾਸਸ ਦੀ ਵਰਤੋਂ ਤੋਂ ਰੋਕਿਆ, ਸਪਾਈਵੇਅਰ ਦੁਰਵਰਤੋਂ ਦੇ ਦਾਅਵਿਆਂ ਮਗਰੋਂ ਲਾਉਣੀ ਪਈ ਰੋਕ


ਵਾਸ਼ਿੰਗਟਨ, 31 ਜੁਲਾਈਪੈਗਾਸਸ ਜਾਸੂਸੀ ਕਾਂਡ ਦੇ ਕੇਂਦਰ ਵਿਚ ਇਜ਼ਰਾਈਲ ਦੀ ਸਾਈਬਰ ਸੁਰੱਖਿਆ ਕੰਪਨੀ ਐੱਨਐੱਸਓ ਗਰੁੱਪ ਨੇ ਦੁਨੀਆ ਭਰ ਦੇ ਆਪਣੇ ਬਹੁਤ ਸਾਰੇ ਸਰਕਾਰੀ ਗਾਹਕਾਂ ਨੂੰ ਉਸ ਦੀ ਸਪਾਈਵੇਅਰ (ਜਾਸੂਸੀ ਸੌਫਟਵੇਅਰ) ਤਕਨਾਲੋਜੀ ਦੀ ਵਰਤੋਂ ਕਰਨ ਤੋਂ ਅਸਥਾਈ ਤੌਰ ‘ਤੇ ਦਿੱਤਾ ਹੈ। ਯੂਐੱਸ ਮੀਡੀਆ ਕੰਪਨੀ ਇਸ ਵੇਲੇ ਇਸ ਦੀ ਕਥਿਤ ਦੁਰਵਰਤੋਂ ਦੀ ਜਾਂਚ ਕਰ ਰਹੀ ਹੈ। ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਸਿਆਸਤਦਾਨਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਜਾਸੂਸੀ ਕਰਨ ਲਈ ਪੈਗਾਸਸ ਸੌਫਟਵੇਅਰ ਦੀ ਵਰਤੋਂ ਦੇ ਦੋਸ਼ਾਂ ਨੇ ਨਿੱਜਤਾ ਦੇ ਮਸਲਿਆਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਹ ਪਾਬੰਦੀ ਮੀਡੀਆ ਸੰਗਠਨਾਂ ਦੇ ਸੰਘ ਪੈਗਾਸਸ ਪ੍ਰੋਜੈਕਟ ਦੁਆਰਾ ਕੀਤੀ ਗਈ ਜਾਂਚ ਦੇ ਜਵਾਬ ਵਿੱਚ ਲਗਾਈ ਗਈ ਹੈ, ਜਿਸ ਨੇ ਰਿਪੋਰਟ ਦਿੱਤੀ ਸੀ ਕਿ ਕੰਪਨੀ ਦਾ ਪੈਗਾਸਸ ਸਪਾਈਵੇਅਰ ਹੈਕਿੰਗ ਅਤੇ ਸੰਭਾਵਤ ਨਿਗਰਾਨੀ ਨਾਲ ਜੁੜਿਆ ਹੋਇਆ ਸੀ।



Source link