ਸਰਹੱਦੀ ਝਗੜਾ: ਮਿਜ਼ੋਰਮ ਪੁਲੀਸ ਨੇ ਅਸਾਮ ਦੇ ਮੁੱਖ ਮੰਤਰੀ ਤੇ ਛੇ ਅਧਿਕਾਰੀਆਂ ਖ਼ਿਲਾਫ਼ ਕੇਸ ਕੀਤਾ

ਸਰਹੱਦੀ ਝਗੜਾ: ਮਿਜ਼ੋਰਮ ਪੁਲੀਸ ਨੇ ਅਸਾਮ ਦੇ ਮੁੱਖ ਮੰਤਰੀ ਤੇ ਛੇ ਅਧਿਕਾਰੀਆਂ ਖ਼ਿਲਾਫ਼ ਕੇਸ ਕੀਤਾ
ਸਰਹੱਦੀ ਝਗੜਾ: ਮਿਜ਼ੋਰਮ ਪੁਲੀਸ ਨੇ ਅਸਾਮ ਦੇ ਮੁੱਖ ਮੰਤਰੀ ਤੇ ਛੇ ਅਧਿਕਾਰੀਆਂ ਖ਼ਿਲਾਫ਼ ਕੇਸ ਕੀਤਾ

ਗੁਹਾਟੀ, 31 ਜੁਲਾਈਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਹਾਲ ਹੀ ਵਿੱਚ ਹੋਈ ਸਰਹੱਦੀ ਹਿੰਸਾ ਸਬੰਧੀ ਮਿਜ਼ੋਰਮ ਸਰਕਾਰ ਵੱਲੋਂ ਉਨ੍ਹਾਂ ਅਤੇ ਰਾਜ ਦੇ ਛੇ ਅਧਿਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਉੱਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਮਿਜ਼ੋਰਮ ਵਿੱਚ ਐੱਫਆਈਆਰ ਕਿਵੇਂ ਦਰਜ ਕੀਤੀ ਜਾ ਸਕਦੀ ਹੈ, ਜਦੋਂ ਇਹ ਘਟਨਾ ਅਸਾਮ ਦੇ “ਸੰਵਿਧਾਨਕ ਖੇਤਰ” ਵਿੱਚ ਹੋਈ। ਸ੍ਰੀ ਸਰਮਾ ਨੇ ਕਿਹਾ ਕਿ ਉਹ ਪੜਤਾਲ ਵਿੱਚ ਸ਼ਾਮਲ ਹੋ ਕੇ “ਬਹੁਤ ਖੁਸ਼” ਹੋਣਗੇ ਪਰ ਹੈਰਾਨੀ ਦੀ ਗੱਲ ਹੈ ਕਿ ਜਾਂਚ “ਨਿਰਪੱਖ ਏਜੰਸੀ” ਨੂੰ ਕਿਉਂ ਨਹੀਂ ਸੌਂਪੀ ਜਾ ਰਹੀ। ਮਿਜ਼ੋਰਮ ਪੁਲੀਸ ਨੇ ਮਿਜ਼ੋਰਮ ਅਤੇ ਅਸਾਮ ਪੁਲੀਸ ਵਿਚਾਲੇ ਝੜਪ ਬਾਅਦ ਸੋਮਵਾਰ ਦੇਰ ਸ਼ਾਮ ਸ੍ਰੀ ਸਰਮਾ ਅਤੇ ਛੇ ਅਧਿਕਾਰੀਆਂ ਦੇ ਖ਼ਿਲਾਫ਼ ਵੈਰੇਂਂਗੇਟ ਥਾਣੇ ਵਿੱਚ ਕਤਲ ਦੀ ਕੋਸ਼ਿਸ਼ ਅਤੇ ਅਪਰਾਧਕ ਸਾਜ਼ਿਸ਼ ਦੇ ਵੱਖ-ਵੱਖ ਦੋਸ਼ਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ। ਐੱਫਆਈਆਰ ਬੀਤੇ ਦਿਨ ਜਨਤਕ ਹੋ ਗਈ।Source link